ਪਾਵਰਕਾਮ ਦੀ ਵੱਡੀ ਕਾਰਵਾਈ, ਸੇਵਾ-ਮੁਕਤੀ ਤੋਂ 2 ਦਿਨ ਪਹਿਲਾਂ ਜੇ. ਈ. ਡਿਸਮਿਸ, ਹੈਰਾਨ ਕਰਨ ਵਾਲਾ ਹੈ ਮਾਮਲਾ
Saturday, Jan 06, 2024 - 07:20 PM (IST)
ਪਟਿਆਲਾ (ਜੋਸਨ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੀ ਮੈਨੇਜਮੈਂਟ ਨੇ ਸੂਬਾ ਸਰਕਾਰ ਵੱਲੋਂ ਕੁਰੱਪਸ਼ਨ ਖ਼ਿਲਾਫ ਸ਼ੁਰੂ ਕੀਤੀ ਮੁਹਿੰਮ ਦੇ ਚੱਲਦਿਆਂ ਹਲਕਾ ਬਰਨਾਲਾ ਦੇ ਉੱਪ ਮੰਡਲ ਭਦੌੜ ਵਿਖੇ ਤਾਇਨਾਤ ਸਹਾਇਕ ਜੇ. ਈ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਤੋਂ 2 ਦਿਨ ਪਹਿਲਾਂ ਡਿਸਮਿਸ ਕਰ ਦਿੱਤਾ ਹੈ। ਗੁਰਦੀਪ ਸਿੰਘ ਵੱਲ ਪਾਵਰਕਾਮ ਨੇ 5 ਕਰੋੜ 37 ਲੱਖ ਦਾ ਲੇਖਾ-ਜੋਖਾ ਮੈਨੇਜਮੈਂਟ ਨੂੰ ਪੇਸ਼ ਨਾ ਕਰਨ ’ਤੇ ਕੋਤਾਹੀਆਂ ਵਰਤਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਮੁੰਡੇ ਨਾਲ ਹੋਈ ਜੱਗੋਂ ਤੇਰ੍ਹਵੀਂ, ਘਰ ’ਚ ਮੇਲ ਬੈਠਾ, ਨਾ ਲਾੜੀ ਵੇਖੀ ਨਾ ਹੀ ਕੁੜੀ ਦੇ ਘਰ ਦਾ ਪਤਾ
ਪਾਵਰਕਾਮ ਮੈਨੇਜਮੈਂਟ ਨੇ ਸਹਾਇਕ ਜੇ. ਈ. ਨੂੰ ਕੁਝ ਸਮਾਂ ਪਹਿਲਾਂ ਬਕਾਇਦਾ ਤੌਰ ’ਤੇ ਬੇਨਿਯਮੀਆਂ ਦੀ ਸੂਚੀ ਵੀ ਜਾਰੀ ਕੀਤੀ ਸੀ, ਜਿਸ ਤਹਿਤ 37 ਲੱਖ 22 ਹਜ਼ਾਰ ਰੁਪਏ ਸਰਕਾਰੀ ਸਟੋਰ ’ਚੋਂ ਕਢਵਾਏ ਸਾਮਾਨ ’ਚੋਂ ਗੜਬੜ ਸੀ। ਇਸ ਤੋਂ ਬਿਨਾਂ ਸਟੋਰ ’ਚੋਂ ਕੱਢਵਾਏ ਬਹੁਤ ਸਾਰੇ ਟਰਾਂਸਫਾਰਮਰ ਵਾਪਸ ਨਹੀਂ ਕੀਤੇ। ਕੇਬਲਾਂ ਵੀ ਇੱਧਰ-ਉਧਰ ਹੋਈਆਂ। ਨਕਸ਼ੇ ਬਿਨਾਂ ਪਾਸ ਕਰਵਾਏ ਸਟੋਰਾਂ ’ਚੋਂ ਸਾਮਾਨ ਕਢਵਾਇਆ ਗਿਆ। ਇਸ ਤਰ੍ਹਾਂ ਪੋਲਾਂ ’ਚ ਵੀ ਬਹੁਤ ਵੱਡੇ ਪੱਧਰ ’ਤੇ ਗੜਬੜ ਹੋਈ। ਸਾਰੀਆਂ ਗੜਬੜਾਂ ਦਾ ਲੇਖਾ-ਜੋਖਾ 5 ਕਰੋੜ 37 ਲੱਖ ਰੁਪਏ ਬਣਦਾ ਹੈ। ਪਾਵਰਕਾਮ ਮੈਨੇਜਮੈਂਟ ਨੇ ਇਸ ਸਹਾਇਕ ਜੇ. ਈ. ਨੂੰ ਬਹੁਤ ਵਾਰ ਬਕਾਇਦਾ ਤੌਰ ’ਤੇ ਨੋਟਿਸ ਜਾਰੀ ਕੀਤੇ ਕਿ ਉਹ ਸਾਰੀ ਗੜਬੜਾਂ ਦਾ ਲੇਖਾ-ਜੋਖਾ ਪਾਵਰਕਾਮ ਮੈਨੇਜਮੈਂਟ ਨੂੰ ਪੇਸ਼ ਕਰੇ ਪਰ ਇਹ ਸਹਾਇਕ ਜੇ. ਈ. ਪੇਸ਼ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : ਅਧਿਆਪਕ ਵਰਗ ਦੇ ਹੱਕ ’ਚ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਮਿਹਨਤਾਨੇ ’ਚ 33 ਫੀਸਦੀ ਵਾਧਾ
ਪਾਵਰਕਾਮ ਨੇ ਬਕਾਇਦਾ ਤੌਰ ’ਤੇ ਇਸ ਲਈ ਮੁੱਖ ਇੰਜੀਨੀਅਰ ਦੀ ਅਗਵਾਈ ਹੇਠ ਇਕ ਪੜਤਾਲੀਆ ਕਮੇਟੀ ਵੀ ਬਣਾਈ ਸੀ, ਜਿਸ ਨੇ ਇਸ ਕਰਮਚਾਰੀ ਨੂੰ ਵੱਖ-ਵੱਖ 2 ਦਰਜਨ ਦੇ ਕਰੀਬ ਘਪਲਿਆਂ ਅਤੇ ਹੇਰਾਫੇਰੀ ਦੇ ਦੋਸ਼ ਹੇਠਾਂ ਡਿਸਮਿਸ ਕਰਨ ਦੀ ਸਿਫਾਰਿਸ਼ ਕੀਤੀ। ਲੰਘੇ ਦਿਨ ਇਸ ਕਰਮਚਾਰੀ ਨੂੰ ਡਬਲਯੂ. ਈ. ਡੀ. ਦੇ ਹੁਕਮਾਂ ਅਨੁਸਾਰ ਡਿਸਮਿਸ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਕਾਂਡ ’ਚ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8