ਪੰਜਾਬ 'ਚ ਪਏ ਮੀਂਹ ਨੇ 'ਪਾਵਰਕਾਮ' ਨੂੰ ਦਿਵਾਈ ਭਾਰੀ ਰਾਹਤ, ਸੂਬੇ 'ਚ ਘਟੀ ਬਿਜਲੀ ਦੀ ਮੰਗ

Saturday, Sep 11, 2021 - 03:34 PM (IST)

ਪੰਜਾਬ 'ਚ ਪਏ ਮੀਂਹ ਨੇ 'ਪਾਵਰਕਾਮ' ਨੂੰ ਦਿਵਾਈ ਭਾਰੀ ਰਾਹਤ, ਸੂਬੇ 'ਚ ਘਟੀ ਬਿਜਲੀ ਦੀ ਮੰਗ

ਪਟਿਆਲਾ (ਪਰਮੀਤ) : ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਪਏ ਭਾਰੀ ਮੀਂਹ ਨਾਲ ਕੋਲਾ ਸੰਕਟ ’ਚ ਉਲਝੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਵੱਡੀ ਰਾਹਤ ਮਿਲੀ ਹੈ। ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਪਰਮਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਘਟੀ ਹੈ, ਜਿਸ ਸਦਕਾ ਰੋਪੜ, ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇਕ-ਇਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, 'ਕੋਰੋਨਾ ਟੀਕਾ' ਨਾ ਲਵਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
ਇਸ ਤੋਂ ਪਹਿਲਾਂ ਕੋਲਾ ਸੰਕਟ ਕਾਰਨ ਰੋਪੜ ਪਲਾਂਟ ਦੇ ਤਿੰਨ ਅਤੇ ਲਹਿਰਾ ਮੁਹੱਬਤ ਪਲਾਂਟ ਦੇ ਤਿੰਨ-ਤਿੰਨ ਯੂਨਿਟ ਵੱਖ-ਵੱਖ ਦਿਨਾਂ ਨੂੰ ਬੰਦ ਕੀਤੇ ਗਏ ਸਨ। ਬੀਤੀ ਸ਼ਾਮ 7 ਵਜੇ ਦੇ ਕਰੀਬ ਬਿਜਲੀ ਦੀ ਮੰਗ ਕਰੀਬਨ 7700 ਮੈਗਾਵਾਟ ਸੀ। ਇਸ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਵਿਚ ਚੋਖਾ ਵਾਧਾ ਹੋਇਆ ਸੀ। ਪੰਜਾਬ ਦੇ ਥਰਮਲਾਂ ਲਈ ਭਾਵੇਂ ਇਸ ਵੇਲੇ ਕੋਲਾ ਸੰਕਟ ਗੰਭੀਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਿਆਲਾ ਤੋਂ ਰਾਜਪੁਰਾ ਜਾਣ ਅਤੇ ਚੰਡੀਗੜ੍ਹ ਤੋਂ ਪਟਿਆਲਾ ਆਉਣ ਲਈ ਨਵਾਂ ਟ੍ਰੈਫਿਕ ਪਲਾਨ

ਗੋਇੰਦਵਾਲ ਸਾਹਿਬ ’ਚ ਸਿਰਫ 2 ਦਿਨ, ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ ਪਲਾਂਟ ’ਚ 5-5 ਦਿਨ, ਰਾਜਪੁਰਾ ਵਿਚ 4 ਦਿਨ ਅਤੇ ਰੋਪੜ ਪਲਾਂਟ ’ਚ ਤਕਰੀਬਨ 6 ਦਿਨ ਦਾ ਕੋਲਾ ਬਚਿਆ ਹੈ। ਇੰਜੀ. ਪਰਮਜੀਤ ਸਿੰਘ ਨੇ ਦੱਸਿਆ ਕਿ ਕੋਲੇ ਦਾ ਸੰਕਟ ਗੰਭੀਰ ਨਹੀਂ ਹੈ ਕਿਉਂਕਿ ਗੋਇੰਦਵਾਲ ਸਾਹਿਬ ਸਮੇਤ ਵੱਖ-ਵੱਖ ਥਰਮਲਾਂ ਲਈ ਕੋਲਾ ਲੈ ਕੇ ਮਾਲ ਗੱਡੀਆਂ ਰਾਹ ’ਚ ਹਨ। ਜਿਹੜੇ ਪਲਾਂਟਾਂ ਲਈ ਕੋਲਾ ਲੋਡ ਹੋ ਰਿਹਾ ਹੈ, ਉਨ੍ਹਾਂ ਦਾ ਕੋਲਾ 3 ਕੁ ਦਿਨਾਂ ’ਚ ਪੰਜਾਬ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ

ਇੰਜੀ. ਪਰਮਜੀਤ ਸਿੰਘ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪੰਜਾਬ ਦੇ ਥਰਮਲਾਂ ਲਈ ਕੋਲੇ ਦੀ ਸਪਲਾਈ ਨੂੰ ਲੈ ਕੇ ਕੇਂਦਰੀ ਕੋਲਾ ਮੰਤਰਾਲੇ ਨਾਲ ਗੱਲਬਾਤ ਹੋਈ ਹੈ। ਪੰਜਾਬ ’ਚ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਕੋਲੇ ਦੀ ਲੋੜ ਪੂਰੀ ਕਰਨ ਵਾਸਤੇ ਮੰਗ ਕੀਤੀ ਗਈ ਹੈ, ਜਿਸ ਪ੍ਰਤੀ ਕੇਂਦਰ ਦਾ ਰੁੱਖ ਸਕਾਰਾਤਮਕ ਹੈ। ਯਾਦ ਰਹੇ ਕਿ ਪਾਵਰਕਾਮ ਦੇ ਸੀ. ਐੱਮ. ਡੀ. ਏ. ਵੇਣੂੰ ਪ੍ਰਸਾਦ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਝੋਨੇ ਦੇ ਸੀਜ਼ਨ ’ਚ ਥਰਮਲਾਂ ਤੋਂ ਸਪਲਾਈ ਹੁੰਦੀ ਬਿਜਲੀ ਨੂੰ ਵੇਖਦਿਆਂ ਕੋਲੇ ਦੀ ਸਪਲਾਈ ਦੀ ਮੰਗ ਪੂਰੀ ਕਰਨ ਦੀ ਬੇਨਤੀ ਕੀਤੀ ਸੀ।
ਨੋਟ : ਕੋਲਾ ਸੰਕਟ 'ਚ ਉਲਝੇ ਪਾਵਰਕਾਮ ਨੂੰ ਮਿਲੀ ਰਾਹਤ ਬਾਰੇ ਦਿਓ ਆਪਣੀ ਰਾਏ


author

Babita

Content Editor

Related News