ਮਾਮਲਾ ਪਾਵਰਕਾਮ ਦਾ : ਮਿਆਦ ਖ਼ਤਮ ਹੋਣ ''ਚ 48 ਘੰਟੇ ਬਾਕੀ, CMD ਦੀ ਪੋਸਟ ਬਾਰੇ ਅਜੇ ਵੀ ਭਬਲਭੂਸਾ

06/05/2020 10:48:49 AM

ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਤਿੰਨ ਡਾਇਰੈਕਟਰਾਂ ਦੀ ਨਿਯੁਕਤੀ ਅਗਲੇ ਹਫਤੇ ਤਕ ਹੋਣੀ ਸੰਭਵ ਹੈ ਜਦਕਿ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੀ ਪੋਸਟ ਬਾਰੇ ਭਬਲਭੂਸਾ ਬਰਕਰਾਰ ਹੈ। ਬਿਜਲੀ ਮਹਿਕਮੇ ਦੇ ਪ੍ਰਮੁੱਖ ਸਕੱਤਰ ਏ. ਵੇਨੂ ਪ੍ਰਸ਼ਾਦ ਨੇ ਕਿਹਾ ਕਿ ਡਾਇਰੈਕਟਰਾਂ ਦੀ ਨਿਯੁਕਤੀ ਅਗਲੇ ਹਫਤੇ ਤਕ ਹੋ ਸਕਦੀ ਹੈ। ਯਾਦ ਰਹੇ ਕਿ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ, ਡਾਇਰੈਕਟਰ ਕਮਰਸ਼ੀਅਲ ਅਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਦੇ ਤਿੰਨ ਅਹੁਦੇ ਅਗਲੇ ਹਫਤੇ ਖ਼ਾਲ੍ਹੀ ਹੋਣ ਵਾਲੇ ਹਨ ਜਦਕਿ ਸੀ. ਐੱਮ. ਡੀ. ਦਾ ਅਹੁਦਾ ਖ਼ਾਲੀ ਹੋਣ 'ਚ ਸਿਰਫ 48 ਘੰਟੇ ਹੀ ਬਾਕੀ ਰਹਿ ਗਏ ਹਨ। ਡਾਇਰੈਕਟਰ ਜਨਰੇਸ਼ਨ ਇੰਜ. ਐੱਸ. ਕੇ. ਪੁਰੀ, ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਐੱਨ. ਕੇ. ਸ਼ਰਮਾ ਅਤੇ ਡਾਇਰੈਕਟਰ ਕਮਰਸ਼ੀਅਲ ਇੰਜ. ਓ. ਪੀ . ਗਰਗ ਦੇ ਅਹੁਦੇ ਦੀ ਮਿਆਦ ਜੂਨ ਦੇ ਪਹਿਲੇ ਹਫਤੇ ਖ਼ਤਮ ਹੋਣ ਵਾਲੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ

ਦੂਜੇ ਪਾਸੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ ਹੈ। ਇੰਜ. ਬਲਦੇਵ ਸਿੰਘ ਸਰਾਂ ਦੀ ਇਸ ਅਹੁਦੇ 'ਤੇ ਨਿਯੁਕਤੀ 2018 ਵਿਚ 6 ਜੂਨ ਨੂੰ ਦੋ ਸਾਲ ਲਈ ਕੀਤੀ ਗਈ ਸੀ। ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਵਿਚ 48 ਘੰਟੇ ਬਾਕੀ ਰਹਿ ਗਏ ਹਨ। ਇਸ ਮਾਮਲੇ 'ਤੇ ਫ਼ੈਸਲੇ ਲਈ ਸਲੈਕਸ਼ਨ ਕਮੇਟੀ ਵੀ ਗਠਿਤ ਕੀਤੀ ਗਈ ਸੀ ਪਰ ਸੀ. ਐੱਮ. ਡੀ. ਦੇ ਅਹੁਦੇ ਬਾਰੇ ਨਾ ਕੋਈ ਇਸ਼ਤਿਹਾਰ ਜਾਰੀ ਹੋਇਆ, ਨਾ ਹੀ ਕੋਈ ਰਸਮੀ ਐਲਾਨ ਜਾਂ ਫ਼ੈਸਲਾ।

ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ 'ਤੇ ਫਿਰ ਦਾਅ ਖੇਡਣ ਦੀ ਤਿਆਰੀ 'ਚ ਕਾਂਗਰਸ!    


Gurminder Singh

Content Editor

Related News