PSPCL ਦੀ ਵੱਡੀ ਕਾਰਵਾਈ, ਪਟਿਆਲਾ 'ਚ ਪੁਲਸ ਮੁਲਾਜ਼ਮ ਨੂੰ ਬਿਜਲੀ ਚੋਰੀ 'ਤੇ ਲਾਇਆ 55000 ਰੁਪਏ ਜੁਰਮਾਨਾ

Wednesday, May 11, 2022 - 07:39 PM (IST)

PSPCL ਦੀ ਵੱਡੀ ਕਾਰਵਾਈ, ਪਟਿਆਲਾ 'ਚ ਪੁਲਸ ਮੁਲਾਜ਼ਮ ਨੂੰ ਬਿਜਲੀ ਚੋਰੀ 'ਤੇ ਲਾਇਆ 55000 ਰੁਪਏ ਜੁਰਮਾਨਾ

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਕਿ ਇਨਫੋਰਸਮੈਂਟ ਦੀਆਂ ਟੀਮਾਂ ਵੱਲੋਂ ਪਟਿਆਲਾ 'ਚ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਖਪਤਕਾਰ ਗੁਰਬਾਜ ਸਿੰਘ ਚੀਮਾ ਸਰਾਭਾ ਨਗਰ, ਭਾਦਸੋਂ ਰੋਡ ਪਟਿਆਲਾ ਵਿਖੇ ਜੋ ਕਿ ਪੁਲਸ ਮੁਲਾਜ਼ਮ ਹੈ, ਨੂੰ ਸਿੱਧੀਆਂ ਕੁੰਡੀਆਂ ਲਾ ਕੇ ਅੰਡਰਗਰਾਊਂਡ ਤਾਰ ਰਾਹੀਂ ਬਿਜਲੀ ਚੋਰੀ ਕਰਦਾ ਫੜਿਆ ਗਿਆ। ਬਿਜਲੀ ਐਕਟ ਅਧੀਨ ਖਪਤਕਾਰ ਨੂੰ 55000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਨਫੋਰਸਮੈਂਟ ਦੀ ਟੀਮ ਵੱਲੋਂ ਮੌਕੇ 'ਤੇ ਫੜੀ ਤਾਰ ਕਬਜ਼ੇ ਵਿੱਚ ਲੈ ਲਈ ਗਈ। ਖਪਤਕਾਰ ਵਿਰੁੱਧ ਬਿਜਲੀ ਐਕਟ 2003 ਅਨੁਸਾਰ ਬਣਦੀ ਕਾਰਵਾਈ ਕਰਨ ਸਬੰਧੀ ਅਤੇ ਜੁਰਮਾਨੇ ਦੀ ਰਕਮ ਭਰਵਾਉਣ ਸਬੰਧੀ ਐਂਟੀ ਪਾਵਰ ਥੈਫਟ ਪੁਲਸ ਥਾਣੇ ਨੂੰ ਲਿਖ ਦਿੱਤਾ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਦੇ ਮੱਦੇਨਜ਼ਰ ਕਿਸੇ ਵੀ ਬਿਜਲੀ ਚੋਰੀ ਕਰਨ ਵਾਲੇ ਖਪਤਕਾਰ/ਵਿਅਕਤੀ ਵਿਰੁੱਧ ਬਣਦੀ ਸਖਤ ਕਾਰਵਾਈ ਕਰਨ ਦੇ ਆਦੇਸ਼ ਹਨ।

ਇਹ ਵੀ ਪੜ੍ਹੋ : ਮੰਦਰਾਂ ਦੇ ਸ਼ਹਿਰ ਜੰਮੂ ਨੂੰ ਮਿਲਣ ਵਾਲੀ ਹੈ ਤਾਜ ਹੋਟਲ ਦੀ ਸੁਵਿਧਾ, ਹੁਣ ਸੈਲਾਨੀ ਲੈਣਗੇ ਆਧੁਨਿਕ ਸੇਵਾਵਾਂ ਦਾ ਆਨੰਦ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਵੱਲੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਇਕ ਅਪੀਲ ਕੀਤੀ ਗਈ ਕਿ ਸੂਬੇ 'ਚ ਬਿਜਲੀ ਦੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਪੀ.ਐੱਸ.ਪੀ.ਸੀ.ਐੱਲ. ਦੀ ਮਦਦ ਕੀਤੀ ਜਾਵੇ। ਕੋਈ ਵੀ ਖਪਤਕਾਰ/ਨਾਗਰਿਕ ਬਿਜਲੀ ਚੋਰੀ ਬਾਰੇ ਵਟਸਐਪ ਨੰਬਰ 96461-75770 'ਤੇ ਜਾਣਕਾਰੀ ਦੇ ਸਕਦਾ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਇਹ ਵੀ ਪੜ੍ਹੋ : ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ 'ਚ ਮੋਦੀ ਸਰਕਾਰ, Intel, TSMC ਨਾਲ ਕਰ ਰਹੀ ਗੱਲਬਾਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News