ਪੰਜਾਬ ''ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut
Friday, Nov 13, 2026 - 06:55 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ 'ਚ ਭਲਕੇ ਯਾਨੀ ਕਿ 14 ਤਾਰੀਖ਼ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।
ਸਮਾਲਸਰ ਤੋਂ ਬਾਘਾ ਪੁਰਾਣਾ ਤੱਕ 66 ਕੇ.ਵੀ. ਬਿਜਲੀ ਲਾਈਨ ਦੀ ਜ਼ਰੂਰੀ ਮੁਰੰਮਤ
ਸਮਾਲਸਰ, (ਸੁਰਿੰਦਰ) ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 14 ਨਵੰਬਰ 2026 ਨੂੰ ਸਮਾਲਸਰ ਤੋਂ ਬਾਘਾ ਪੁਰਾਣਾ ਤੱਕ ਜਾਂਦੀ 66 ਕੇ.ਵੀ. ਬਿਜਲੀ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਸਬੰਧੀ ਇੰਜੀਨੀਅਰ ਬੇਅੰਤ ਸਿੰਘ ਸਿੱਧੂ, ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ ਮੰਡਲ ਸਮਾਲਸਰ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਰੰਮਤ ਕਾਰਜ ਕਾਰਨ 66 ਕੇ.ਵੀ. ਸਬ-ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ.ਟੀ.ਬੀ. ਗੜ੍ਹ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜ, ਜੀ.ਟੀ.ਬੀ. ਗੜ੍ਹ ਕੋਠੇ ਅਤੇ ਕੋਠੇ ਸੰਧੂਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸੇ ਤਰ੍ਹਾਂ 66 ਕੇ.ਵੀ. ਸਬ-ਸਟੇਸ਼ਨ ਮਾੜੀ ਮੁਸਤਫਾ ਤੋਂ ਚੱਲਣ ਵਾਲੇ ਪਿੰਡ ਮਾੜੀ ਵੈਰੋਕੇ, ਲਧਾਈਕੇ, ਚੰਨੂਵਾਲਾ, ਚੌਧਰੀਵਾਲਾ ਆਦਿ ਦੀ ਬਿਜਲੀ ਸਪਲਾਈ ਵੀ ਨਿਰਧਾਰਤ ਸਮੇਂ ਦੌਰਾਨ ਬੰਦ ਰਹੇਗੀ। ਉਨ੍ਹਾਂ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ ਅਤੇ ਪਾਵਰਕਾਮ ਵੱਲੋਂ ਕੀਤੇ ਜਾ ਰਹੇ ਮੁਰੰਮਤ ਕਾਰਜਾਂ ਵਿਚ ਸਹਿਯੋਗ ਦੇਣ।
ਨਵੇਂ ਸਬ-ਸਟੇਸ਼ਨ 66 ਕੇਵੀ ਚੱਕ ਅਰਾਈਆਂ ਦੇ ਨਿਰਮਾਣ ਕਾਰਜ ਕਾਰਨ ਬਿਜਲੀ ਰਹੇਗੀ ਬੰਦ
ਗੁਰਦਾਸਪੁਰ, (ਹਰਮਨ)-ਸ਼ਹਿਰੀ ਸਬ-ਡਿਵੀਜ਼ਨ ਗੁਰਦਾਸਪੁਰ ਅਧੀਨ ਨਵੇਂ ਸਬ-ਸਟੇਸ਼ਨ 66 ਕੇਵੀ ਚੱਕ ਅਰਾਈਆਂ ਦੇ ਨਿਰਮਾਣ ਕਾਰਜ ਕਾਰਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਕਾਰਨ 11 ਕੇਵੀ ਸਿਟੀ ਫੀਡਰ, ਬਠਵਾਲਾ ਫੀਡਰ, ਸਾਧੂਚੱਕ ਫੀਡਰ ਅਤੇ ਗੱਤਾ ਫੈਕਟਰੀ ਫੀਡਰ ਤੋਂ ਇਲਾਵਾ ਮੋਟਰਾਂ ਵਾਲੇ ਏਪੀ ਫੀਡਰਾਂ, ਜਿਨ੍ਹਾਂ ਵਿੱਚ ਕਾਲਾ ਨੰਗਲ ਅਤੇ ਬਰਨਾਲਾ ਫੀਡਰ ਸ਼ਾਮਲ ਹਨ, ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਤੋਂ ਇਲਾਵਾ 11 ਕੇਵੀ ਸਿਟੀ ਫੀਡਰ ਬੰਦ ਰਹਿਣ ਕਾਰਨ ਸਦਰ ਬਾਜ਼ਾਰ, ਲਾਇਬ੍ਰੇਰੀ ਚੌਕ, ਮੇਨ ਬਾਜ਼ਾਰ, ਪ੍ਰੇਮ ਨਗਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੁਰਾਣੀ ਕਾਹਨੂੰਵਾਨੀ ਮੰਡੀ ਦੇ ਇਲਾਕਿਆਂ ਵਿਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਇੰਜੀਨੀਅਰ ਪੁਪਿੰਦਰ ਸਿੰਘ ਕਲੇਰ, ਉਪ ਮੰਡਲ ਅਫ਼ਸਰ, ਸ਼ਹਿਰੀ ਸਬ-ਡਵੀਜ਼ਨ ਗੁਰਦਾਸਪੁਰ ਵੱਲੋਂ ਦਿੱਤੀ ਗਈ।
ਬੁਢਲਾਡਾ ਅਤੇ ਦਾਤੇਵਾਸ ਤੋਂ ਚਲਦੇ ਸਾਰੇ ਫੀਡਰਾਂ ਦੀ ਸਪਲਾਈ ਹੋਵੇਗੀ ਪ੍ਰਭਾਵਿਤ
ਬੁਢਲਾਡਾ, (ਬਾਂਸਲ) -ਬਿਜਲੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜਨੀਅਰ, ਵੰਡ ਉਪ ਮੰਡਲ ਬੁਢਲਾਡਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 14 ਨਵੰਬਰ ਅੱਜ 66 ਕੇ.ਵੀ ਸਬ ਸਟੇਸ਼ਨ ਬੁਢਲਾਡਾ ਅਤੇ ਦਾਤੇਵਾਸ ਤੋਂ ਚਲਦੇ ਸਾਰੇ ਫੀਡਰਾਂ ਦੀ ਸਪਲਾਈ ਸਵੇਰੇ 9 ਤੋਂ 5 ਵਜੇ ਤੱਗ ਤੱਕ ਗਰਿਡ ਅੰਦਰ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ।
ਅੱਜ ਭੰਗਲਾਂ ਫੀਡਰ ਅਧੀਨ ਪੈਂਦੇ ਪਿੰਡਾਂ ਤੇ ਕਰੈਸ਼ਰ ਜ਼ੋਨ ਦੀ ਬਿਜਲੀ ਸਪਲਾਈ ਰਹੇਗੀ ਬੰਦ
ਨੂਰਪੁਰਬੇਦੀ, (ਭੰਡਾਰੀ)-ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਦੇ ਮੱਦੇਨਜ਼ਰ 14 ਨਵੰਬਰ ਨੂੰ 11 ਕੇ.ਵੀ. ਭੰਗਲਾਂ ਫੀਡਰ ਅਧੀਨ ਪੈਂਦੇ ਪਿੰਡਾਂ ਅਤੇ ਭੰਗਲਾਂ ਦੇ ਕਰੈਸ਼ਰ ਜ਼ੋਨ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਮੰਡਲ ਦਫਤਰ ਸਿੰਘਪੁਰ ਇੰਜਨੀਅਰ ਰਾਜੇਸ਼ ਸ਼ਰਮਾ ਦੇ ਹਵਾਲੇ ਨਾਲ ਜੇ.ਈ. ਅਜਮੇਰ ਸਿੰਘ ਨੇ ਦੱਸਿਆ ਕਿ ਮੁਰੰਮਤ ਦੇ ਕੰਮ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭੰਗਲਾਂ ਫੀਡਰ ਅਧੀਨ ਪੈਂਦੇ ਪਿੰਡ ਸਪਾਲਵਾਂ, ਖੇੜਾ ਕਲਮੋਟ, ਮਜਾਰੀ, ਮਹਿੰਦਪੁਰ ਅਤੇ ਪਲਾਟਾ ਸਮੇਤ ਭੰਗਲਾਂ ਦੇ ਕਰੈਸ਼ਰ ਜ਼ੋਨ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਨੂਰਪੁਰਬੇਦੀ, (ਅਵਿਨਾਸ਼, ਸ਼ਰਮਾ)-ਵਧੀਕ ਸਹਾਇਕ ਇੰਜੀਨੀਅਰ ਪਾਵਰਕਾਮ ਉੱਪ ਦਫਤਰ ਤਖਤਗੜ੍ਹ ਨਰਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ14 ਨਵੰਬਰ ਨੂੰ ਭੱਟੋਂ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੈਂਟੀਨੈਂਸ ਤੇ ਦਰੱਖਤਾਂ ਦੀ ਕਟਾਈ ਕਾਰਨ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਨ ਸਰਥਲੀ, ਭੱਟੋਂ ਭੋਗੀਪੁਰ,ਬੈਂਸਾਂ, ਟੱਪਰੀਆਂ,ਅੱਡਾ ਬੈਂਸ ,ਤਖਤਗੜ੍ਹ ,ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ,ਲੈਹੜੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਪ੍ਰਭਾਵਿਤ ਹੋਵੇਗੀ ਬਿਜਲੀ ਬੰਦ ਰਹਿਣ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
