ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਾਦੀਆ-ਬਿਆਸ ਰੇਲ ਪ੍ਰੋਜੈਕਟ ਮੁੜ ਸ਼ੁਰੂ ਕਰਨ ਦਾ ਐਲਾਨ
Saturday, Jun 20, 2026 - 05:44 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਭਾਰਤ ਸਰਕਾਰ ਨੇ ਲੰਬੇ ਸਮੇਂ ਤੋਂ ਬਕਾਇਆ ਪਈ ਯੋਜਨਾ ਕਾਦੀਆ-ਬਿਆਸ ਨਵੀਂ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸਦਾ ਜ਼ਿਕਰ ਕਰਦਿਆਂ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸ਼ਵਨੀ ਵੈਸ਼ਨਵ ਰੇਲ ਮੰਤਰੀ ਦਾ ਧੰਨਵਾਦ ਕੀਤਾ ਹੈ। ਬਿੱਟੂ ਨੇ ਕਿਹਾ ਕਿ ਪੰਜਾਬ `ਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ ਤੱਕ ਹੋ ਗਿਆ ਨਵਾਂ ਐਲਾਨ
ਇਸ ਨਵੇਂ ਮਹੱਤਵਪੂਰਨ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਸਤਾਵਤ ਰੇਲ ਲਾਈਨ ਕਾਦੀਆ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਬਿਆਸ ਨਾਲ ਜੋੜੇਗੀ। ਉਨ੍ਹਾਂ ਦੱਸਿਆ ਕਿ ਕਰੀਬ 39.68 ਕਿਲੋਮੀਟਰ ਲੰਬੀ ਇਸ ਬ੍ਰਾਂਡ ਗੇਜ਼ ਰੇਲ ਲਾਈਨ `ਤੇ ਕੀਮਤ 1400 ਕਰੋੜ ਹੋਵੇਗੀ। ਇਸ ਰੇਲ ਦੇ ਸ਼ੁਰੂ ਹੋਣ ਦੇ ਨਾਲ ਕਾਦੀਆ, ਟਪੱਈ, ਘੁਮਾਣ, ਬੁਤਾਲਾ, ਸਠਿਆਲਾ ਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆ ਅਤੇ ਪਿੰਡਾਂ ਨੂੰ ਇਸਦਾ ਬਹੁਤ ਫਾਇਦਾ ਹੋਵੇਗਾ ਅਤੇ ਇੰਨ੍ਹਾਂ ਇਲਾਕਿਆਂ ਨੂੰ ਸਿੱਧਾ ਰੇਲ ਸੰਪਰਕ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਛੁੱਟੀਆਂ ਦਾ ਬਦਲਿਆ ਸ਼ੈਡਿਊਲ, ਹੁਣ ਇਹ ਦਿਨ ਬੰਦ ਰਹਿਣਗੀਆਂ ਦੁਕਾਨਾਂ
ਉਨ੍ਹਾਂ ਦੱਸਿਆ ਕਿ ਘੁਮਾਣ ਅਤੇ ਬੁਤਾਲਾ ਵਿਖੇ ਦੋ ਕਰਾਸਿੰਗ ਸਟੇਸ਼ਨ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ 11 ਵੱਡੇ ਪੁੱਲ, 121 ਛੋਟੇ ਪੁੱਲ, 54 ਰੋਡ ਅੰਡਰਬ੍ਰਿਜ, ਆਧੁਨਿਕ ਸਿਗਨਲ ਅਤੇ ਦੂਰ ਸੰਚਾਰ ਪ੍ਰਣਾਲੀ ਅਤੇ ਭਾਰਤ ਦੀ ਸਵਦੇਸ਼ੀ ਟਰੇਨ ਟੱਕਰ ਰੋਕੂ ਪ੍ਰਣਾਲੀ `ਕਵਚ` ਸ਼ਾਮਲ ਹੈ। ਇਸ ਰੇਲ ਲਾਈਨ ਦੇ ਨਾਲ ਕਈ ਸਹੂਲਤਾਂ `ਚ ਸੁਧਾਰ ਹੋਵੇਗਾ। ਵਪਾਰ ਉਦਯੋਗ ਅਤੇ ਛੋਟੇ ਕਾਰੋਬਾਰਾਂ ਨੂੰ ਹੁੰਗਾਰਾ ਮਿਲੇਗਾ।
ਇਹ ਵੀ ਪੜ੍ਹੋ- ਪੰਜਾਬ: ਅਕਾਲੀ ਆਗੂ ਦੇ ਘਰ 'ਤੇ ਚੱਲੀਆਂ ਗੋਲੀਆਂ, ਲਾਇਸੈਂਸੀ ਰਿਵਾਲਵਰ ਨਾਲ ਕੀਤੀ ਜਵਾਬੀ ਫਾਇਰਿੰਗ
ਉਨ੍ਹਾਂ ਇਹ ਵੀ ਦੱਸਿਆ ਕਿ ਕਾਦੀਆ ਨਾਲ ਸਬੰਧਤ ਅਹਿਮਦੀਆ ਮੁਸਲਿਮ ਭਾਈਚਾਰੇ ਅਤੇ ਡੇਰਾ ਬਾਬਾ ਜੈਮਲ ਸਿੰਘ ਬਿਆਸ ਦੇ ਸ਼ਰਧਾਲੂਆਂ, ਸ੍ਰੀ ਦਰਬਾਰ ਸਾਹਿਬ ਅਤੇ ਡੇਰਾ ਬਾਬਾ ਨਾਨਕ, ਗੁਰਦੁਆਰਾ ਅੱਚਲ ਸਾਹਿਬ, ਗੁਰਦੁਆਰਾ ਭਗਤ ਨਾਮਦੇਵ ਸਿੰਘ ਜੀ ਘੁਮਾਣ, ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀ ਬੁਰਜ ਸਾਹਿਬ, ਗੁਰਦੁਆਰਾ ਬਾਬਾ ਰਾਜਾ ਰਾਮ ਜੀ ਪੰਡੋਰੀ ਧਾਮ, ਰਾਮ ਸ਼ਰਨਮ ਮੰਦਿਰ ਅਤੇ ਸਿਰਡੀ ਸਾਂਈ ਮੰਦਿਰ ਗੁਰਦਾਸਪੁਰ ਆਦਿ ਦੇ ਸ਼ਰਧਾਲੂਆਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਬਿੱਟੂ ਨੇ ਦੱਸਿਆ ਕਿ ਮਹੱਤਵਪੂਰਨ ਰੇਲਵੇ ਸਟੇਸ਼ਨ ਬਿਆਸ ਜਿਥੇ ਕਿ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਰੋਜ਼ਾਨਾ ਹੀ ਲੱਖਾਂ ਦੀ ਤਦਾਦ `ਚ ਉਨ੍ਹਾਂ ਦੇ ਸੇਵਕ ਪੁੱਜਦੇ ਹਨ। ਇਸ ਕਸਬੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਸ ਰੇਲਵੇ ਸਟੇਸ਼ਨ ਦਾ ਨਵੀਕਰਨ ਅਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਜਿਸ ਲਈ 62 ਕਰੋੜ ਰੁਪੈ ਮਨਜ਼ੂਰ ਹੋ ਚੁੱਕੇ ਹਨ ਅਤੇ ਆਉਦੇ ਕੁਝ ਦਿਨਾਂ ਤੱਕ ਇਸਦੇ ਕੰਮ ਦੀ ਬਕਾਇਦਾ ਸ਼ੁਰੂਆਤ ਹੋ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ: ਛੁੱਟੀ ਲੈ ਕੇ ਘਰ ਆ ਰਹੇ ਫੌਜੀ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
