ਪਾਵਰਕਾਮ ਦੀ ਡੋਰ ਸਟੈੱਪ ''ਤੇ ਪਹਿਲਕਦਮੀ, ਹੁਣ ਖਪਤਕਾਰ ਘਰ ਬੈਠੇ ਹੀ ਅਪਲਾਈ ਕਰ ਸਕੇਗਾ

2020-01-21T17:31:41.803

ਲੁਧਿਆਣਾ (ਸਲੂਜਾ) : ਹੁਣ ਨਵਾਂ ਬਿਜਲੀ ਕੁਨੈਕਸ਼ਨ ਲੈਣ ਲਈ ਨਾ ਤਾਂ ਬਿਜਲੀ ਦਫਤਰਾਂ ਦੇ ਚੱਕਰ ਕੱਟਣੇ ਪੈਣਗੇ ਅਤੇ ਨਾ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਤੁਸੀਂ ਘਰ ਬੈਠੇ ਹੀ 100 ਕਿਲੋਵਾਟ ਤੱਕ ਬਿਜਲੀ ਕੁਨੈਕਸ਼ਨ ਆਨ ਲਾਈਨ ਅਪਲਾਈ ਕਰ ਸਕੋਗੇ। ਪਾਵਰਕਾਮ ਵਲੋਂ ਇਹ ਡੋਰ ਸਟੈੱਪ 'ਤੇ ਸੁਵਿਧਾ ਸ਼ੁਰੂ ਹੋ ਚੁੱਕੀ ਹੈ, ਇਸ ਸਬੰਧੀ ਪਾਵਰਕਾਮ ਵਲੋਂ ਬਕਾਇਆਂ ਦਾ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਸਰਕੂਲਰ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਖੇਤੀਬਾੜੀ ਸੈਕਟਰ ਇਸ ਸਕੀਮ ਦੇ ਤਹਿਤ ਕੁਨੈਕਸ਼ਨ ਅਪਲਾਈ ਨਹੀਂ ਕਰ ਸਕਦੇ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 100 ਕਿਲੋਵਾਟ ਦੇ ਉੱਪਰ ਦੇ ਪਾਵਰ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਪਹਿਲਾਂ ਹੀ ਆਨ ਲਾਈਨ ਹੈ।

ਕਿਸ ਕਿਸ ਸ਼੍ਰੇਣੀ 'ਚ ਖਪਤਕਾਰ ਕਰ ਸਕਦਾ ਹੈ ਅਪਲਾਈ
ਘਰੇਲੂ, ਗੈਰ ਰਿਹਾਇਸ਼ੀ, ਐੱਸ. ਪੀ., ਐੱਮ. ਐੱਸ. ਕੈਟਾਗਰੀ

ਖਪਤਕਾਰ ਨੇ ਕਿਵੇਂ ਕਰਨਾ ਹੈ ਅਪਲਾਈ
ਜਿਸ ਵੀ ਖਪਤਕਾਰ ਨੇ ਬਿਜਲੀ ਦਾ ਨਵਾਂ ਕੁਨੈਕਸ਼ਨ ਆਨ ਲਾਈਨ ਲੈਣਾ ਹੈ ਤਾਂ ਉਸ ਨੂੰ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਉਥੇ ਇਹ ਨਵਾਂ ਕੁਨੈਕਸ਼ਨ ਦੇ ਕਾਲਮ 'ਚ ਜਾ ਕੇ ਕਲਿਕ ਕਰਨਾ ਹੋਵੇਗਾ। ਉਥੇ ਬਿਜਲੀ ਕੁਨੈਕਸ਼ਨ ਸਬੰਧੀ ਫਾਰਮ ਨੂੰ ਡਾਉੂਨਲੋਡ ਕਰ ਕੇ ਉਸ ਦਾ ਪ੍ਰਿੰਟ ਲੈ ਕੇ ਉਸ ਨੂੰ ਵਿਭਾਗ ਦੀਆਂ ਸ਼ਰਤਾਂ ਦੇ ਮੁਤਾਬਕ ਭਰ ਕੇ ਉਸ 'ਤੇ ਕੁਨੈਕਸ਼ਨ ਲਈ ਅਰਜ਼ੀ ਦੇਣ ਵਾਲੇ ਦੀ ਇਕ ਫੋਟੋ ਅਤੇ ਉਸ 'ਤੇ ਕਰਾਸ ਸਾਈਨ ਕਰਨ ਦੇ ਬਾਅਦ ਉਸ ਨੂੰ ਫਿਰ ਪਾਵਰਕਾਮ ਦੀ ਸਾਈਟ 'ਤੇ ਜਾ ਕੇ ਅਪਲੋਡ ਕਰਨਾ ਹੋਵੇਗਾ। ਪਾਵਰਕਾਮ ਅਧਿਕਾਰੀ ਵੀ ਆਪਣੇ ਦਫਤਰ 'ਚ ਬੈਠੇ ਹੀ ਨਵਾਂ ਬਿਜਲੀ ਕੁਨੈਕਸ਼ਨ ਅਪਲਾਈ ਕਰਨ ਵਾਲਿਆਂ ਦਾ ਡਾਟਾ ਸੇਵ ਕਰ ਲੈਣਗੇ। ਪਾਵਰਕਾਮ ਅਧਿਕਾਰੀ ਦੀ ਇਸ ਗੱਲ 'ਤੇ ਵੀ ਨਜ਼ਰ ਬਣੀ ਰਹੇਗੀ ਕਿ ਜਿਸ ਕੁਨੈਕਸ਼ਨ ਲਈ ਖਪਤਕਾਰ ਨੇ ਅਪਲਾਈ ਕੀਤਾ ਹੈ ਉਸ ਦੇ ਬਣਦੀ ਰਕਮ ਜ਼ਰੂਰਤ ਹੈ ਜਾਂ ਨਹੀਂ। ਅਪਲਾਈ ਫਾਰਮ 'ਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਤਾਂ ਨਹੀਂ ਹੋਈ ।

20 ਕਿਲੋਵਾਟ ਤਕ ਘਰੇਲੂ ਕੁਨੈਕਸ਼ਨ ਵਾਲਿਆਂ ਨੂੰ ਮਿਲੇਗੀ ਸੁਵਿਧਾ
ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਈ ਖਪਤਕਾਰ ਘਰੇਲੂ ਬਿਜਲੀ ਕੁਨੈਕਸ਼ਨ ਲਈ ਆਨ ਲਾਈਨ ਅਪਲਾਈ ਕਰਦੇ ਸਮੇਂ ਫੋਟੋ ਲਾਉਣ ਜਾਂ ਫਿਰ ਸਾਈਨ ਕਰਨਾ ਭੁੱਲ ਜਾਂਦਾ ਹੈ ਤਾਂ ਪਾਵਰਕਾਮ ਦੇ ਅਧਿਕਾਰੀ ਬਿਜਲੀ ਕੁਨੈਕਸ਼ਨ ਰਿਲੀਜ਼ ਕਰਨ ਦੇ ਸਮੇਂ ਖਪਤਕਾਰ ਦੇ ਘਰ ਆ ਕੇ ਰਹਿੰਦੀ ਫਾਰਮੈਲਟੀ ਨੂੰ ਪੂਰਾ ਕਰ ਦੇਣਗੇ। ਇਸ ਨਾਲ ਖਪਤਕਾਰ ਦਾ ਸਮਾਂ ਅਤੇ ਪੈਸੇ ਦੀ ਬੱਚਤ ਵੀ ਹੋਵੇਗੀ।

ਘਰੇਲੂ ਕੁਨੈਕਸ਼ਨ ਦੇ ਇਲਾਵਾ ਬਾਕੀਆਂ ਨੂੰ 7 ਦਿਨ ਦੇ ਅੰਦਰ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ।
ਜੇਕਰ ਆਪ ਗੈਰ ਰਿਹਾਇਸ਼ੀ, ਐੱਸ. ਪੀ. ਅਤੇ ਐੱਮ. ਐੱਸ. ਸ਼੍ਰੇਣੀ ਨਾਲ ਸਬੰਧਤ ਨਵਾਂ ਬਿਜਲੀ ਕੁਨੈਕਸ਼ਨ ਅਪਲਾਈ ਕਰ ਰਹੇ ਤਾਂ ਤੁਹਾਡਾ ਫਾਰਮ ਸਮੇਤ ਦਸਤਾਵੇਜ਼ ਸਬੰਧਿਤ ਦਫਤਰ 'ਚ ਜਾ ਕੇ ਜਮ੍ਹਾਂ ਕਰਵਾਉਣ ਅਤੇ ਨਾਲ ਹੀ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ।

ਅਧਿਕਾਰੀ ਦਾ ਫੋਨ ਨੰਬਰ ਵੀ ਡਿਸਪਲੇ 'ਤੇ ਹੋਵੇਗਾ
ਪਾਵਰਕਾਮ ਦੇ ਆਨ ਲਾਈਨ ਪੋਰਟਲ 'ਤੇ ਇਕ ਪਾਵਰਕਾਮ ਅਧਿਕਾਰੀ ਦਾ ਫੋਨ ਨੰਬਰ ਵੀ ਡਿਸਪਲੇ ਹੋਵੇਗਾ। ਜੋ ਹੈਲਪ ਡੈਸਕ ਦੇ ਤੌਰ 'ਤੇ ਖਪਤਕਾਰ ਲਈ ਕੰਮ ਕਰੇਗਾ। ਜੇਕਰ ਤੁਹਾਡੇ ਨਵਾਂ ਬਿਜਲੀ ਕੁਨੈਕਸ਼ਨ ਸਬੰਧੀ ਕਿਸੇ ਜਾਣਕਾਰੀ ਦੀ ਜ਼ਰੂਰਤ ਹੋਵੇਗੀ ਤਾਂ ਉਹ ਅਧਿਕਾਰੀ ਉਸ ਸਮੇਂ ਕਰਵਾ ਦੇਵੇਗਾ।

ਆਨ ਲਾਈਨ ਬਿਜਲੀ ਲੋਡ ਵੀ ਵਧਾ ਸਕਣਗੇ
ਖਪਤਕਾਰ ਦੀ ਇਸ ਸਕੀਮ ਦੇ ਤਹਿਤ ਜੇਕਰ ਕੋਈ ਵੀ ਖਪਤਕਾਰ ਆਪਣਾ ਬਿਜਲੀ ਲੋਡ ਵਧਾਉਣਾ ਚਾਹੁੰਦਾ ਹੈ ਤਾਂ ਉਹ ਤਾਂ ਉਹ ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ 'ਤੇ ਜਾ ਕੇ ਸਰਵਿਸ ਸੀਰੀਅਲ ਨੰਬਰ 1 ਰਜਿਸਟਰ ਲਾਈਨ 'ਤੇ ਕਲਿਕ ਕਰਨਗੇ ਤਾਂ ਉਸ ਦਾ ਨਵਾਂ ਕੁਨੈਕਸ਼ਨ ਦੇ ਨਾਲ ਹੀ ਲੋਡ ਵਧਾਉਣ ਦਾ ਵੀ ਕਾਲਮ ਮਿਲੇਗਾ ਜਿਸ 'ਤੇ ਜਾ ਕੇ ਉਹ ਜਿੰਨਾ ਲੋਡ ਵਧਾਉਣਾ ਚਾਹੁੰਦਾ ਹੈ ਉਹ ਆਨ ਲਾਈਨ ਅਪਲਾਈ ਕਰ ਸਕਦਾ ਹੈ।

7 ਦਿਨਾਂ 'ਚ ਮਿਲੇਗਾ ਘਰੇਲੂ ਬਿਜਲੀ ਕੁਨੈਕਸ਼ਨ
ਪਾਵਰਕਾਮ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਵੀ ਖਪਤਕਾਰ ਇਸ ਸਕੀਮ ਦੇ ਤਹਿਤ ਆਨ ਲਾਈਨ ਘਰੇਲੂ ਬਿਜਲੀ ਕੁਨੈਕਸ਼ਨ ਅਪਲਾਈ ਕਰੇਗਾ, ਉਸ ਦਾ ਕੁਨੈਕਸ਼ਨ ਇਕ ਹਫਤੇ ਦੇ ਅੰਦਰ ਰਿਲੀਜ਼ ਕਰ ਦਿੱਤਾ ਜਾਵੇਗਾ।
 


Anuradha

Content Editor

Related News