Indian Navy ''ਚ ਨਿਕਲੀ ਭਰਤੀ ! 1,25,000 ਤੋਂ ਸ਼ੁਰੂ ਹੋਵੇਗੀ ਤਨਖ਼ਾਹ, ਕੁਆਰੇ ਮੁੰਡੇ-ਕੁੜੀਆਂ ਲਈ ਸੁਨਹਿਰੀ ਮੌਕਾ
Sunday, Jan 25, 2026 - 12:40 PM (IST)
ਵੈੱਬ ਡੈਸਕ- ਭਾਰਤੀ ਜਲ ਸੈਨਾ 'ਚ ਅਫ਼ਸਰ ਬਣਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਭਰਤੀਆਂ ਨਿਕਲੀਆਂ ਹਨ। ਇੰਡੀਅਨ ਨੇਵੀ ਨੇ ਵੱਖ-ਵੱਖ ਐਂਟ੍ਰੀਜ਼ ਲਈ ਸ਼ਾਰਟ ਸਰਵਿਸ ਕਮਿਸ਼ਨ ਅਫ਼ਸਰ (ਐੱਸਐੱਸਸੀ)-ਜਨਵਰੀ 2027 (ਐੱਸਟੀ27) ਕੋਰਸ 'ਚ 24 ਜਨਵਰੀ ਤੋਂ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਭਰਤੀ 'ਚ ਸਿਰਫ਼ ਕੁਆਰੇ ਮੁੰਡੇ ਅਤੇ ਕੁੜੀਆਂ ਹੀ ਅਪਲਾਈ ਕਰਨ ਦੇ ਯੋਗ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 260 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 24 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਸਬ ਲੈਫਟੀਨੈਂਟ ਦੇ ਅਹੁਦੇ 'ਤੇ ਹੋਰ ਲਾਗੂ ਭੱਤਿਆਂ ਨਾਲ ਸ਼ੁਰੂਆਤੀ ਮਹੀਨੇ ਦੀ ਤਨਖਾਹ 1,25,000 ਰੁਪਏ ਮਿਲੇਗੀ।
ਸਿੱਖਿਆ ਯੋਗਤਾ
ਐਗਜ਼ੀਕਿਊਟਿਵ ਬਰਾਂਚ ਲਈ ਬੀਈ/ਬੀਟੈੱਕ ਦੀ ਡਿਗਰੀ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਹੋਣੀ ਚਾਹੀਦੀ ਹੈ। ਪਾਇਲਟ ਦੇ ਨਾਲ ਬੀਈ/ਬੀਟੇਕ ਨਾਲ 10ਵੀਂ, 12ਵੀਂ 'ਚ 60 ਫੀਸਦੀ ਅੰਕ ਅਤੇ ਇੰਗਲਿਸ਼ ਸਬਜੈਕਟ 'ਚ ਵੀ 60 ਫੀਸਦੀ ਨੰਬਰ ਹੋਣੇ ਚਾਹੀਦੇ ਹਨ।
ਉਮਰ
ਜਿਸ ਦਾ ਜਨਮ 2 ਜਨਵਰੀ 1997 ਤੋਂ 1 ਜੁਲਾਈ 2007 (ਦੋਵਾਂ ਤਰੀਕਾਂ ਸ਼ਾਮਲ) ਵਿਚਾਲੇ ਹੋਇਆ ਹੈ, ਉਹ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
