Indian Oil Corporation ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਬਿਨਾਂ ਇੰਟਰਵਿਊ ਹੋਵੇਗੀ ਭਰਤੀ
Monday, Jan 19, 2026 - 04:10 PM (IST)
ਵੈੱਬ ਡੈਸਕ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਪ੍ਰੈਂਟਿਸ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਕਿਸੇ ਇੰਟਰਵਿਊ ਜਾਂ ਪ੍ਰੀਖਿਆ ਦੀ ਲੋੜ ਨਹੀਂ ਹੋਵੇਗੀ।
ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੇ ਕੁੱਲ 405 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ
ਉਮੀਦਵਾਰ 31 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਟੈਕਨੀਸ਼ੀਅਨ ਅਪ੍ਰੈਂਟਿਸ
ਇੰਜੀਨੀਅਰਿੰਗ 'ਚ 3 ਸਾਲ ਦਾ ਡਿਪਲੋਮਾ। ਆਮ ਵਰਗ ਲਈ 50 ਫੀਸਦੀ ਅਤੇ ਐੱਸਸੀ/ਐੱਸਟੀ/ਦਿਵਿਆਂਗ ਲਈ 45 ਫੀਸਦੀ ਅੰਕ ਹੋਣੇ ਚਾਹੀਦੇ ਸਨ।
ਟਰੇਡ ਅਪ੍ਰੈਂਟਿਸ
10ਵੀਂ ਪਾਸ, ਸੰਬੰਧਤ ਟਰੇਡ 'ਚ 2 ਸਾਲ ਦਾ ਆਈਟੀਆਈ ਸਰਟੀਫਿਕੇਟ
ਗਰੈਜੂਏਟ ਅਪ੍ਰੈਂਟਿਸ
ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਦੀ ਡਿਗਰੀ। ਆਮ ਵਰਗ ਲਈ 50 ਫੀਸਦੀ ਅਤੇ ਰਾਖਵਾਂਕਰਨ ਵਰਗ ਲਈ 45 ਫੀਸਦੀ ਅੰਕ ਹੋਣੇ ਚਾਹੀਦੇ ਹਨ।
ਡਾਟਾ ਐਂਟਰੀ ਆਪਰੇਟਰ
12ਵੀਂ ਪਾਸ ਅਤੇ ਸਕਿਲ ਸਰਟੀਫਿਕੇਟ
ਉਮਰ
ਉਮੀਦਵਾਰ ਦੀ ਉਮਰ 18 ਤੋਂ 24 ਸਾਲ ਤੈਅ ਕੀਤੀ ਗਈ ਹੈ। ਸਰਕਾਰ ਦੇ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ। ਐੱਸਸੀ/ਐੱਸਟੀ ਨੂੰ 5 ਸਾਲ ਦੀ ਛੋਟ, ਓਬੀਸੀ ਨੂੰ 3 ਸਾਲ ਦੀ ਛੋਟ ਅਤੇ ਦਿਵਿਆਂਗ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
