ਡਾਕ ਵਿਭਾਗ ਦੇ ਕਰਮਚਾਰੀਆਂ ਨੇ ਕਾਲੇ ਬਿੱਲੇ ਲਾ ਕੇ ਪ੍ਰਗਟਾਇਅਾ ਰੋਸ

Tuesday, Jul 10, 2018 - 05:40 AM (IST)

ਡਾਕ ਵਿਭਾਗ ਦੇ ਕਰਮਚਾਰੀਆਂ ਨੇ ਕਾਲੇ ਬਿੱਲੇ ਲਾ ਕੇ ਪ੍ਰਗਟਾਇਅਾ ਰੋਸ

ਕਪੂਰਥਲਾ,(ਗੁਰਵਿੰਦਰ ਕੌਰ)- ਸੀ. ਐੱਚ. ਕਿਊ. ਦਿੱਲੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸੀ. ਐੱਸ. ਆਈ. ਰੋਲ ਆਊਟ ਸਹੀ ਢੰਗ ਨਾਲ ਨਾ ਹੋਣ ਕਾਰਨ ਡਾਕ ਵਿਭਾਗ ਕਪੂਰਥਲਾ ਦੇ ਸਮੂਹ ਕਰਮਚਾਰੀਆਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਗਿਆ ਤੇ ਦੁਪਹਿਰ ਦੇ ਸਮੇਂ ਲੰਚ ਟਾਈਮ ਮੌਕੇ ਮੁੱਖ ਡਾਕ ਘਰ ਕਪੂਰਥਲਾ ਦੇ ਗੇਟ ’ਤੇ ਰੋਸ ਰੈਲੀ ਕੀਤੀ ਗਈ। 
ਸੰਬੋਧਨ ਕਰਦਿਆਂ ਯੂਨੀਅਨ ਸਕੱਤਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸੀ. ਐੱਸ. ਆਈ. ਨੈੱਟਵਰਕ ਸਿਸਟਮ ਸਹੀ ਨਾ ਚੱਲਣ ਕਾਰਨ ਕਰਮਚਾਰੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਡਾਕਘਰ ਦੇ ਗਹਕਾਂ ਨੂੰ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੀ. ਐੱਸ. ਆਈ. ਨੈੱਟਵਰਕ ਸਿਸਟਮ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਗਿੱਲ ਤੇ ਨਰਿੰਦਰ ਸਿੰਘ ਜੋਸਨ ਨੇ ਵੀ ਸੰਬੋਧਨ ਕੀਤਾ।


Related News