ਮਲੇਰਕੋਟਲਾ: ਇਕ ਹਫਤੇ ਦੀ ਬੱਚੀ ਸਣੇ 3 ਲੋਕਾਂ ਦੀ ‘ਕੋਰੋਨਾ’ ਰਿਪੋਰਟ ਆਈ ਪਾਜ਼ੇਟਿਵ

Thursday, May 28, 2020 - 06:39 PM (IST)

ਮਲੇਰਕੋਟਲਾ: ਇਕ ਹਫਤੇ ਦੀ ਬੱਚੀ ਸਣੇ 3 ਲੋਕਾਂ ਦੀ ‘ਕੋਰੋਨਾ’ ਰਿਪੋਰਟ ਆਈ ਪਾਜ਼ੇਟਿਵ

 

ਮਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਲੰਘੀ 25 ਮਈ ਨੂੰ ਸਥਾਨਕ ਬਿਲਾਲ ਕਾਲੋਨੀ ਆਦਮਪਾਲ ਰੋਡ ਦੀ ਵਸਨੀਕ ਆਸ਼ਾ ਵਰਕਰ ਬਲਵੰਤ ਕੌਰ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ 'ਚ ਇੱਕਠੇ ਤਿੰਨ ਨਵੇਂ ਕੇਸ ਪਾਜ਼ੇਟਿਵ ਆਉਣ ਕਾਰਨ ਸ਼ਹਿਰ 'ਚ ਇਕ ਵਾਰ ਫਿਰ ਮਹਾਮਾਰੀ ਨੇ ਦਸਤਕ ਦੇ ਦਿੱਤੀ ਹੈ। ਉਥੇ ਇਸ ਵਾਰ ਕੋਰੋਨਾ ਦੀ ਇਹ ਦਸਤਕ ਆਸ਼ਾ ਵਰਕਰ ਬਲਵੰਤ ਕੌਰ ਤੋਂ ਅੱਗੇ ਚੈਨ ਸਿਸਟਮ ਦਾ ਰੂਪ ਧਾਰਨ ਕਰਨ ਕਾਰਨ ਇਲਾਕਾ ਵਾਸੀਆਂ 'ਚ ਅਫਰਾ-ਤਫੜੀ ਮੱਚ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ  ਮਲੇਰਕੋਟਲਾ ਦੇ ਮੁਹੱਲਾ ਭੁਮਸੀ ਵਸਨੀਕ ਮੁਹੰਮਦ ਆਰਿਫ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਮੌਕੇ ਇਹ ਚੈਨ ਸਿਸਟਮ ਨਹੀਂ ਬਣਿਆ ਸੀ। ਸਰਕਾਰੀ ਪੱਧਰ 'ਤੇ ਮਿਲੀ ਜਾਣਕਾਰੀ ਮੁਤਾਬਕ ਹੁਣ ਜਿਹੜੇ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚ ਤਿੰਨ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਈ ਆਸ਼ਾ ਵਰਕਰ ਬਲਵੰਤ ਕੌਰ ਦੀ ਪੁੱਤਰੀ ਜਸਪ੍ਰੀਤ ਕੌਰ ਅਤੇ ਕਰੀਬ ਹਫਤਾ ਪਹਿਲਾਂ ਆਸ਼ਾ ਵਰਕਰ ਵੱਲੋਂ ਆਪਣੇ ਹੀ ਮੁਹੱਲੇ ਦੀ ਵਸਨੀਕ ਇੱਕ ਜਨਾਨੀ ਦੀ ਕਰਵਾਈ ਗਈ ਡਿਲਿਵਰੀ ਦੌਰਾਨ ਪੈਦਾ ਹੋਈ ਬੱਚੀ ਨਿਹਾਰੀਕਾ ਸ਼ਾਮਲ ਹੈ।

ਇਹ ਵੀ ਪੜ੍ਹੋ ► ਜਲੰਧਰ 'ਚ ਕੋਰੋਨਾ ਕਾਰਨ 8ਵੀਂ ਮੌਤ, RPF ਜਵਾਨ ਨੇ ਲੁਧਿਆਣਾ ਦੇ CMC 'ਚ ਤੋੜਿਆ ਦਮ 

 

ਜਿਸ ਕਾਰਨ ਇਹ ਦੋਵੇਂ ਬੱਚੀਆਂ ਆਸ਼ਾ ਵਰਕਰ ਬਲਵੰਤ ਕੌਰ ਦੇ ਸੰਪਰਕ 'ਚ ਆਉਣ ਕਾਰਨ ਕੋਰੋਨਾ ਪਾਜ਼ੇਟਿਵ ਹੋ ਗਈਆਂ ਹਨ। ਇਨ੍ਹਾਂ ਬੱਚੀਆਂ ਤੋਂ ਇਲਾਵਾਂ ਮੁਹੰਮਦ ਜਬਰੀਨ ਨਾਂ ਦੇ ਤੀਜੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਹ ਕਿਸੇ ਬਾਹਰੀ ਸੂਬੇ ਤੋਂ ਇਥੇ ਆਪਣੇ ਰਿਸ਼ਤੇਦਾਰਾਂ ਦੇ ਆਇਆ ਹੋਇਆ ਦੱਸਿਆ ਜਾਂਦਾ ਹੈ, ਜੋ ਕਿ ਪਿਛਲੇ ਦਿਨੀਂ ਸ਼ਹਿਰ ਦੇ ਕਈ ਮੁਹੱਲਿਆਂ 'ਚ ਕੁਝ ਪਰਿਵਾਰਾਂ ਨੂੰ ਮਿਲਿਆ ਸੀ, ਜਿਸ ਕਾਰਨ ਸਿਹਤ ਮਹਿਕਮੇ ਦਾ ਅਮਲਾਉਸਦੇ ਸੰਪਰਕ 'ਚ ਆਏ ਹੋਏ ਲੋਕਾਂ ਦੇ ਜੰਗੀ ਪੱਧਰ 'ਤੇ ਸੈਂਪਲ ਲੈਣ 'ਚ ਜੁਟਿਆਂ ਹੋਇਆ ਹੈ। ਦੂਜੇ ਪਾਸੇ ਐੱਸ. ਡੀ. ਐੱਮ. ਮਲੇਰਕੋਟਲਾ ਵਿਕਰਮਜੀਤ ਪਾਂਥੇ ਨੇ ਇਨ੍ਹਾਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਸੁਚੇਤ ਰਹਿੰਦੇ ਹੋਏ ਆਪਣੇ-ਆਪ 'ਚ ਸਮਾਜਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਾ ਕੇ ਰੱਖਣ ਦੀ ਪੂਰਜ਼ੋਰ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ ► ਪੰਜਾਬ 'ਚ 'ਕੋਰੋਨਾ' ਦਾ ਕਹਿਰ, ਅੰਮ੍ਰਿਤਸਰ 'ਚ ਹੋਈ ਇਕ ਹੋਰ ਮੌਤ


author

Anuradha

Content Editor

Related News