ਨਹੀਂ ਨਸੀਬ ਹੋਈਆਂ ਖ਼ੁਸ਼ੀਆਂ, ਪੁਰਤਗਾਲ ਦੀ ਸਿਟੀਜ਼ਨਸ਼ਿਪ ਮਿਲਣ ਤੋਂ ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ
Friday, Jun 18, 2021 - 06:29 PM (IST)
ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਕਸਬੇ ਕਾਹਨੂੰਵਾਨ ਦਾ ਸੰਦੀਪ ਠਾਕੁਰ (36) ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਪੁਰਤਗਾਲ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸੰਦੀਪ ਕਦੇ ਮੁੜ ਕੇ ਵਾਪਸ ਨਹੀਂ ਆਵੇਗਾ। ਸੰਦੀਪ ਦੀ ਪੁਰਤਗਾਲ ਵਿਚ ਅਚਾਨਕ ਮੌਤ ਨੇ ਪਰਿਵਾਰ ਦੇ ਹੌਂਸਲੇ ਢਾਹ ਢੇਰੀ ਕਰ ਦਿੱਤੇ। ਅੱਜ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਦੇ ਯਤਨਾਂ ਸਦਕਾ ਸੰਦੀਪ ਦੀ ਮ੍ਰਿਤਕ ਦੇਹ ਉਸਦੇ ਜੱਦੀ ਕਸਬਾ ਕਾਹਨੂੰਵਾਨ ਪਹੁੰਚੀ ਅਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਐਲਾਨ, ਇਨਵੈਸਟੀਗੇਸ਼ਨ ਬਿਊਰੋ ਲਈ ਸਿਵਲੀਅਨ ਸਟਾਫ ਦੀਆਂ 798 ਅਸਾਮੀਆਂ ਨੂੰ ਹਰੀ ਝੰਡੀ
ਮਿਲੀ ਜਾਣਕਾਰੀ ਮੁਤਾਬਕ ਸੰਦੀਪ ਨੂੰ ਕੁਝ ਮਹੀਨੇ ਪਹਿਲਾਂ ਹੀ ਪੁਰਤਗਾਲ ਦੀ ਸਿਟੀਜ਼ਨਸ਼ਿਪ ਮਿਲੀ ਸੀ। ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਸੰਦੀਪ ਜਿਨ੍ਹਾਂ ਕੋਲ ਕੰਮ ਕਰਦਾ ਸੀ ਉਨ੍ਹਾਂ ਦਾ ਫੋਨ 5 ਜੂਨ ਨੂੰ ਆਇਆ ਕਿ ਸੰਦੀਪ ਦੀ ਹਾਲਤ ਅਚਾਨਕ ਖਰਾਬ ਹੋ ਗਈ ਹੈ। ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਸੰਦੀਪ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਪ੍ਰਤਾਪ ਬਾਜਵਾ ਨੇ ਦਿੱਤਾ ਜਵਾਬ, ਆਖੀ ਵੱਡੀ ਗੱਲ
ਮ੍ਰਿਤਕ ਸੰਦੀਪ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਪੀ. ਏ. ਪੰਕਜ ਜੋਸ਼ੀ ਨੇ ਦੱਸਿਆ ਕਿ ਪਰਿਵਾਰ ਨੇ ਸਾਂਸਦ ਸੰਨੀ ਦਿਓਲ ਕੋਲੋਂ ਮੰਗ ਕੀਤੀ ਸੀ ਕਿ ਸੰਦੀਪ ਦੀ ਮ੍ਰਿਤਕ ਦੇਹ ਪੁਰਤਗਾਲ ਤੋਂ ਵਾਪਸ ਉਸਦੇ ਪਰਿਵਾਰ ਕੋਲ ਲਿਆਂਦੀ ਜਾਵੇ। ਪਰਿਵਾਰ ਦੀ ਮੰਗ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਯਤਨਾਂ ਸਦਕਾ ਸੰਦੀਪ ਦੀ ਮ੍ਰਿਤਕ ਦੇਹ ਪੁਰਗਾਲ ਤੋਂ ਉਸਦੇ ਕਸਬਾ ਕਾਹਨੂੰਵਾਨ ਪਹੁੰਚਾ ਕੇ ਆਪਣਾ ਫਰਜ਼ ਅਦਾ ਕੀਤਾ ਹੈ।
ਇਹ ਵੀ ਪੜ੍ਹੋ : ਕੈਪਟਨ ਨਾਲ ਗੁਪਤ ਮੀਟਿੰਗ ਦੀਆਂ ਚਰਚਾਵਾਂ ’ਤੇ ਬੋਲੇ ਪ੍ਰਤਾਪ ਬਾਜਵਾ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?