2 ਕੁਇੰਟਲ ਸਾਢੇ 22 ਕਿੱਲੋ ਭੁੱਕੀ, 622 ਬੋਤਲਾਂ ਸ਼ਰਾਬ ਸਮੇਤ 8 ਗ੍ਰਿਫਤਾਰ

11/13/2019 2:38:56 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 4 ਕੇਸਾਂ ਵਿਚ ਦੋ ਕੁਇੰਟਲ ਸਾਢੇ 22 ਕਿੱਲੋ ਭੁੱਕੀ 622 ਬੋਤਲਾਂ ਸ਼ਰਾਬ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਐੱਸ. ਟੀ. ਐਫ. ਸੰਗਰੂਰ ਦੇ ਪੁਲਸ ਅਧਿਕਾਰੀ ਬਲਵਿੰਦਰ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਵਾਸੀ ਮਾਹਮਦਪੁਰ, ਗੁਰਵਿੰਦਰ ਸਿੰਘ ਵਾਸੀ ਲੋਹਬੱਦੀ ਜ਼ਿਲਾ ਲੁਧਿਆਣਾ, ਜੋਧਾ ਸਿੰਘ ਵਾਸੀ ਸੰਦੌੜ, ਭੁੱਕੀ ਵੇਚਣ ਦੇ ਆਦੀ ਹਨ। ਉਹ ਅੱਜ ਵੀ ਇਕ ਟੈਂਪੂ ਵਿਚ ਭੁੱਕੀ ਲਿਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਉਨ੍ਹਾਂ ਕੋਲੋਂ 2 ਕੁਇੰਟਲ 20 ਕਿੱਲੋ ਭੁੱਕੀ ਬਰਾਮਦ ਕਰਕੇ ਜਸਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਜੋਧਾ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸੇ ਤਰ੍ਹਾਂ ਨਾਲ ਥਾਣੇਦਾਰ ਮੇਜਰ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਪਿੰਡ ਸੰਦੌੜ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਫੌਜੂ ਸਿੰਘ ਵਾਸੀ ਭੁੰਦਨ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ। ਉਹ ਅੱਜ ਵੀ ਸੰਦੌੜ ਅਨਾਜ ਮੰਡੀ ਵਿਚ ਤੁਰ ਫਿਰ ਕੇ ਭੁੱਕੀ ਵੇਚ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ ਦੋ ਕਿੱਲੋ 500 ਗ੍ਰਾਮ ਭੁੱਕੀ ਬਰਾਮਦ ਕਰਕੇ ਥਾਣਾ ਸੰਦੌੜ ਵਿਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ। 

ਇਕ ਹੋਰ ਮਾਮਲੇ ਵਿਚ ਥਾਣਾ ਲਹਿਰਾ ਦੇ ਹੌਲਦਾਰ ਸੁੱਖਾ ਸਿੰਘ ਜਦੋਂ ਗਸਤ ਦੌਰਾਨ ਡਰੇਨ ਪੁਲ ਲੇਹਲ ਕਲਾਂ ਮੌਜੂਦ ਸੀ ਤਾਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਕਾਰ ਦੀ ਚੈਕਿੰਗ ਕਰਨ 'ਤੇ ਉਸ ਵਿਚੋਂ 480 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਅਤੇ ਕਾਰ ਵਿਚੋਂ ਜਗਤਾਰ ਸਿੰਘ ਵਾਸੀ ਲੇਹਲ ਖੁਰਦ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਿਟੀ ਸੰਗਰੂਰ ਦੇ ਏ. ਐਸ. ਆਈ. ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਹਰੀਪੁਰਾ ਰੋਡ ਸੰਗਰੂਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਭਿਸ਼ੇਕ ਸ਼ਰਮਾ, ਰਾਕੇਸ਼ ਕੁਮਾਰ ਅਤੇ ਸਤਨਾਮ ਸਿੰਘ ਵਾਸੀਆਨ ਸੰਗਰੂਰ ਆਪਣੀ ਕਾਰ ਵਿਚ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਣ ਦੇ ਆਦੀ ਹਨ। ਉਹ ਅੱਜ ਵੀ ਤਿੰਨੇ ਜਣੇ ਸ਼ਰਾਬ ਲਿਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਉਨ੍ਹਾਂ ਕੋਲੋਂ 120 ਬੋਤਲਾਂ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਕ ਹੋਰ ਮਾਮਲੇ ਵਿਚ ਥਾਣਾ ਸ਼ੇਰਪੁਰ ਦੇ ਹੌਲਦਾਰ ਗਿਆਨ ਸਿੰਘ ਜਦੋਂ ਸ਼ੱਕੀਆਂ ਦੀ ਚੈਕਿੰਗ ਦੌਰਾਨ ਰਾਮਨਗਰ ਛੰਨਾ ਰੋਡ ਸ਼ੇਰਪੁਰ ਮੌਜੂਦ ਸੀ ਤਾਂ ਇਕ ਔਰਤ ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 22 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਉਕਤ ਔਰਤ ਦੀ ਪਛਾਣ ਮਹਿੰਦਰ ਕੌਰ ਵਾਸੀ ਸ਼ੇਰਪੁਰ ਦੇ ਤੌਰ 'ਤੇ ਹੋਈ ਹੈ।


Gurminder Singh

Content Editor

Related News