70 ਕਿਲੋ ਭੁੱਕੀ ਸਣੇ 1 ਕਾਬੂ, 1 ਫ਼ਰਾਰ

01/01/2019 6:23:16 PM

ਲਹਿਰਾਗਾਗਾ (ਗਰਗ, ਜਿੰਦਲ) : ਥਾਣਾ ਸਦਰ ਦੇ ਇੰਚਾਰਜ ਡਾ. ਜਗਬੀਰ ਸਿੰਘ ਦੀ ਅਗਵਾਈ ਹੇਠ ਲਹਿਰਾ ਪੁਲਸ ਨੇ ਇਕ ਵਿਅਕਤੀ ਨੂੰ 70 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਸ ਦਾ ਇਕ ਸਾਥੀ ਭੱਜਣ 'ਚ ਸਫਲ ਹੋ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਪ੍ਰਸ਼ੋਤਮ ਰਾਮ ਵੱਲੋਂ ਪਿੰਡ ਗੁਰਨੇ ਕਲਾਂ ਵਿਖੇ ਪੁਲਸ ਪਾਰਟੀ ਸਮੇਤ ਕੀਤੀ ਜਾ ਰਹੀ ਗਸ਼ਤ ਦੌਰਾਨ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਨੇ ਕਲਾਂ ਨੂੰ 70 ਕਿਲੋ ਭੁੱਕੀ ਸਮੇਤ ਕਾਰ ਫੜਨ 'ਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਉਸ ਦਾ ਸਾਥੀ ਮੇਜਰ ਸਿੰਘ ਪਿੰਡ ਚਨਾਗਰਾ ਪੁਲਸ ਸਟੇਸ਼ਨ ਪਾਤੜਾਂ ਭੱਜਣ 'ਚ ਸਫਲ ਹੋ ਗਿਆ।
ਪੁਲਸ ਮੁਤਾਬਕ ਫਰਾਰ ਦੋਸ਼ੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਥਾਣਾ ਮੁਖੀ ਨੇ ਕਿਹਾ ਕਿ ਇਲਾਕੇ 'ਚ ਨਸ਼ੇ ਦੇ ਧੰਦੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Related News