15 ਕਿੱਲੋ ਭੁੱਕੀ ਅਤੇ ਪੰਜ ਹਜ਼ਾਰ ਡਰੱਗ ਮਨੀ ਸਮੇਤ ਇਕ ਗ੍ਰਿਫਤਾਰ

02/17/2024 6:22:44 PM

ਪਟਿਆਲਾ (ਬਲਜਿੰਦਰ) : ਥਾਣਾ ਤ੍ਰਿਪੜੀ ਦੀ ਪੁਲਸ ਨੇ ਐੱਸ.ਐੱਚ.ਓ. ਇੰਸ. ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ 15 ਕਿੱਲੋ ਭੁੱਕੀ ਅਤੇ ਪੰਜ ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਮ ਲਖਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਗਗਨ ਵਿਹਾਰ ਭਾਦਸੋਂ ਰੋਡ ਪਟਿਆਲਾ ਹੈ। ਪੁਲਸ ਮੁਤਾਬਕ ਏ. ਐੱਸ. ਆਈ. ਚਰਨ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਜੱਸੋਵਾਲ ਵਿਖੇ ਮੌਜੂਦ ਸੀ, ਜਿੱਥੇ ਉਕਤ ਵਿਅਕਤੀ ਨੂੰ ਸਕੂਟਰੀ ’ਤੇ ਆਉਂਦੇ ਨੂੰ ਜਦੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਤੋਂ 15 ਕਿੱਲੋ ਭੁੱਕੀ ਅਤੇ ਪੰਜ ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਜਿਸ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਸ ਨੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇੰਸ. ਭਿੰਡਰ ਨੇ ਕਿਹਾ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ, ਐੱਸ.ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਵੱਲੋਂ ਸਪੱਸ਼ਟ ਦਿਸ਼ਾ ਨਿਰਦੇਸ਼ ਹਨ ਕਿ ਕਿਸੇ ਨਸ਼ਾ ਤਸਕਰ ਨਾ ਬਖਸ਼ਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਕੀਮਤ ’ਤੇ ਨਸ਼ਾ ਤਸਕਰੀ ਨਹੀਂ ਹੋਣ ਦੇਣਗੇ।


Gurminder Singh

Content Editor

Related News