ਟਾਊਨ ਹਾਲ ਕਲੱਬ ਦੀ ਚੋਣ ਨੂੰ ਲੈ ਕੇ ਗਰਮਾਇਆ ਰਾਜਨੀਤਿਕ ''ਅਖਾੜਾ''

Friday, Aug 11, 2017 - 07:49 AM (IST)

ਟਾਊਨ ਹਾਲ ਕਲੱਬ ਦੀ ਚੋਣ ਨੂੰ ਲੈ ਕੇ ਗਰਮਾਇਆ ਰਾਜਨੀਤਿਕ ''ਅਖਾੜਾ''

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਵਿਧਾਨ ਸਭਾ ਚੋਣਾਂ ਉਪਰੰਤ ਹੁਣ ਮੋਗਾ ਸ਼ਹਿਰ ਦੀ ਰਾਜਨੀਤਿਕ ਉਸ ਸਮੇਂ ਗਰਮਾ ਗਈ ਹੈ, ਜਦੋਂ ਮੋਗਾ ਸ਼ਹਿਰ ਦੇ ਮੁੱਖ ਟਾਊਨ ਹਾਲ ਕਲੱਬ ਦੀਆਂ ਵੋਟਾਂ ਨੂੰ ਲੈ ਕੇ ਦੋ ਅਹਿਮ ਗੁੱਟ ਆਹਮੋ-ਸਾਹਮਣੇ ਹੋ ਗਏ। 20 ਅਗਸਤ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਲਈ ਅੱਜ ਤੋਂ ਨਾਮਜ਼ਦਗੀ ਪੱਤਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ, ਜਦਕਿ 12 ਅਗਸਤ ਤੱਕ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਹੋਵੇਗੀ। ਚੋਣ ਜਿੱਤਣ ਲਈ ਬਣੇ ਦੋ ਗੁੱਟਾਂ ਵਿਚ ਅੱਜ ਸ਼ੁਰੂ ਹੋਈ ਕਸ਼ਮਕਸ਼ ਆਉਣ ਵਾਲੇ ਦਿਨਾਂ 'ਚ ਹੋਰ ਵਧਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ 629 ਵੋਟਾਂ ਵਾਲੇ ਕਲੱਬ ਦੇ ਪ੍ਰਧਾਨ ਮੋਗਾ ਸ਼ਹਿਰ ਦੇ ਡਿਪਟੀ ਕਮਿਸ਼ਨਰ ਹੁੰਦੇ ਹਨ, ਜਦਕਿ ਉਪ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ, ਫਾਇਨਾਂਸ ਸਕੱਤਰ ਅਤੇ ਐਗਜੈਕਟਿਵ ਮੈਂਬਰ ਦੀ ਚੋਣ ਕਲੱਬ ਮੈਂਬਰਾਂ ਵੱਲੋਂ ਵੋਟਿੰਗ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ। ਕਲੱਬ ਦੇ ਪਹਿਲੇ ਉਪ ਪ੍ਰਧਾਨ ਰਵਿੰਦਰ ਸਿੰਘ ਸੀ. ਏ. ਦਾ ਪ੍ਰਧਾਨਗੀ ਸਮੇਂ ਕੁਝ ਸਮਾਂ ਪਹਿਲਾਂ ਹੀ ਪੂਰਾ ਹੋ ਗਿਆ ਸੀ, ਜਿਸ ਉਪਰੰਤ ਚੋਣ ਲਈ ਰਸਤਾ ਪੱਧਰਾ ਹੋਇਆ ਹੈ। ਪਹਿਲੇ ਉਪ ਪ੍ਰਧਾਨ ਰਵਿੰਦਰ ਸਿੰਘ ਸੀ. ਏ. ਗੁੱਟ ਵੱਲੋਂ ਜਿੱਥੇ ਸ਼ਹਿਰੀ ਕਾਂਗਰਸ ਪ੍ਰਧਾਨ ਵਿਨੋਦ ਬਾਂਸਲ ਦੇ ਭਰਾ ਰਾਜੀਵ ਬਾਂਸਲ ਨੂੰ ਉਪ ਪ੍ਰਧਾਨ ਲਈ ਮੈਦਾਨ 'ਚ ਉਤਾਰਿਆ ਗਿਆ ਹੈ, ਉੱਥੇ ਹੀ ਨਵੇਂ ਬਣੇ ਵਿਰੋਧੀ ਗੁੱਟ ਰਾਹੀਂ ਇਸ ਲਈ ਤੇਜਿੰਦਰ ਸਿੰਘ ਦਾਨੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਵੈਸੇ ਇਕ ਹੋਰ ਉਮੀਦਵਾਰ ਚਰਨਜੀਤ ਸਿੰਘ ਗੁਗਨੀ ਵੀ ਮੈਦਾਨ ਵਿਚ ਹੈ।
ਅੱਜ ਕਲੱਬ ਦੇ ਮੈਨੇਜਰ ਪਵਨ ਸਿੰਗਲਾ ਅਤੇ ਮੁਨੀਸ਼ ਸੈਂਭੀ ਨੂੰ ਹੋਰ ਮੈਂਬਰਾਂ ਤੋਂ ਇਲਾਵਾ ਸਕੱਤਰ ਦੇ ਅਹੁਦੇ ਲਈ ਪ੍ਰੋ. ਐੱਸ. ਐੱਸ. ਹੁੰਦਲ ਅਤੇ ਦੀਪਕ ਤਾਇਲ, ਜੁਆਇੰਟ ਸਕੱਤਰ ਲਈ ਸੰਜੀਵ ਬੱਬਰ ਅਤੇ ਕੁਲਵੰਤ ਸਿੰਘ ਦਾਨੀ, ਫਾਇਨਾਂਸ ਸਕੱਤਰ ਲਈ ਨਰਿੰਦਰ ਪਾਲ ਸਿੰਘ ਅਤੇ ਸੰਜੀਵ ਮਿੱਤਲ ਨੋਨੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਇਲਾਵਾ ਐਗਜੈਕਟਿਵ ਮੈਂਬਰਾਂ ਲਈ ਟੀ. ਕੇ. ਛਾਬੜਾ, ਅਮਿਤ ਸੂਦ, ਵਿਨੋਦ ਕੁਮਾਰ ਗੁਲਾਟੀ, ਕਰਨ ਨਰੂਲਾ, ਰਮਨ ਗੋਇਲ, ਗਗਨ ਨੌਹਰੀਆ, ਰਾਜੇਸ਼ ਮਿੱਤਲ, ਰਾਜੀਵ ਸ਼ਰਮਾ ਚੋਣ ਲੜ ਰਹੇ ਹਨ। ਦੋਵਾਂ ਗੁੱਟਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਟਾਊਨ ਹਾਲ ਕਲੱਬ ਦੀ ਬਿਹਤਰੀ ਦੇ ਮੁੱਦੇ 'ਤੇ ਵੋਟਾਂ ਮੰਗ ਰਹੇ ਹਨ।


Related News