ਸਿਆਸੀ ਲੀਡਰਾਂ ਦਾ ‘ਬਹਾਦਰਪੁਰ’ ’ਚ ਵੜਣ ’ਤੇ ਹੋਵੇਗਾ ਵਿਰੋਧ

Sunday, Jul 18, 2021 - 12:09 PM (IST)

ਸਿਆਸੀ ਲੀਡਰਾਂ ਦਾ ‘ਬਹਾਦਰਪੁਰ’ ’ਚ ਵੜਣ ’ਤੇ ਹੋਵੇਗਾ ਵਿਰੋਧ

ਸੰਗਰੂਰ (ਸਿੰਗਲਾ): ਪਿੰਡ ਬਹਾਦਰਪੁਰ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਪਿੰਡ ਦੀਆਂ ਸਾਰੀਆ ਫਿਰਨੀਆਂ ਉਪਰ ਫਲੈਕਸ ਲਾਏ ਗਏ ਜਿਸ ’ਚ ਲਿਖਿਆ ਗਿਆ ਹੈ ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ। ਉਨ੍ਹਾਂ ਸਮਾਂ ਪਿੰਡ ਬਹਾਦਰਪੁਰ ’ਚ ਕੋਈ ਵੀ ਰਾਜਨੀਤਕ ਲੀਡਰ ਨਹੀਂ ਵੜਣ ਦਿੱਤਾ ਜਾਵੇਗਾ, ਜੇਕਰ ਕੋਈ ਲੀਡਰ ਪਿੰਡ ’ਚ ਆਉਂਦਾ ਹੈ, ਤਾਂ ਉਸ ਦਾ ਪਿੰਡ ਵਾਲਿਆਂ ਵੱਲੋਂ ਇਕੱਠੇ ਹੋ ਕੇ ਡਟ ਕੇ ਵਿਰੋਧ ਕੀਤਾ ਜਾਵੇਗਾ। ਬੇਸ਼ੱਕ ਉਹ ਲੀਡਰ ਕਿਸੇ ਦੇ ਘਰ ’ਚ ਖੁਸ਼ੀ ਜਾਂ ਗ਼ਮੀ ’ਚ ਹੀ ਆਉਂਦਾ ਹੋਵੇ।

ਇਸ ਸਮੇਂ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਸਦੀਪ ਸਿੰਘ ਬਹਾਦਰਪੁਰ, ਬੱਗਾ ਸਿੰਘ, ਕਮਲ ਸਿੰਘ ਖਜ਼ਾਨਚੀ, ਇਕਾਈ ਪ੍ਰਧਾਨ ਚਮਕੌਰ ਸਿੰਘ, ਜਗਸੀਰ ਸਿੰਘ, ਗੁਰਮਿਹਕ ਸਿੰਘ, ਸਿੰਘ, ਨਿਰਮਲ ਸਿੰਘ ਬੂਟਾ ਸਿੰਘ ਤੇ ਹੋਰ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਪੋਸਟਰ ਲਾਏ ਗਏ।


author

Shyna

Content Editor

Related News