''ਮਾਘੀ ''ਤੇ ਸਿਆਸੀ ਕਾਨਫਰੰਸ ਕਰਕੇ ਹੋਂਦ ਬਚਾਉਣ ''ਚ ਲੱਗੇ ਸੁਖਬੀਰ''

Tuesday, Jan 08, 2019 - 04:34 PM (IST)

''ਮਾਘੀ ''ਤੇ ਸਿਆਸੀ ਕਾਨਫਰੰਸ ਕਰਕੇ ਹੋਂਦ ਬਚਾਉਣ ''ਚ ਲੱਗੇ ਸੁਖਬੀਰ''

ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸ ਕਰਨ ਦੇ ਐਲਾਨ ਦਾ ਅਕਾਲੀ ਦਲ 1920 ਨੇ ਵਿਰੋਧ ਕੀਤਾ ਹੈ। 1920 ਅਕਾਲੀ ਦਲ ਦੇ ਮੈਂਬਰ ਰਮਨਦੀਪ ਸਿੰਘ ਭੰਗਚੜ੍ਹੀ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਸਿਆਸੀ ਕਾਨਫਰੰਸ ਕਰਕੇ ਆਪਣੀ ਹੋਂਦ ਬਚਾਉਣ 'ਚ ਲੱਗੇ ਹੋਏ ਹਨ ਪਰ ਲੋਕ ਅਕਾਲੀ ਦਲ (ਬ) ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਘੀ ਮੇਲੇ 'ਤੇ ਇਹ ਕਾਨਫਰੰਸ ਨਹੀਂ ਹੋਣੀ ਚਾਹੀਦੀ ਕਿਉਂਕਿ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਰਮਨਦੀਪ ਨੇ ਕਿਹਾ ਕਿ ਅਕਾਲੀ ਦਲ ਨੂੰ ਇਸ ਸਿਆਸੀ ਕਾਨਫਰੰਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ 'ਚ ਐੱਸ. ਜੀ. ਪੀ. ਸੀ. ਵਲੋਂ ਬੈਨ ਲਾਉਣ ਦੇ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਇਹ ਗਲਤ ਫੈਸਲਾ ਹੈ ਕਿਉਂਕਿ ਲੱਖਾਂ ਦੀ ਗਿਣਤੀ 'ਚ ਸੰਗਤਾਂ ਉੱਥੇ ਪੁੱਜਦੀਆਂ ਹਨ ਅਤੇ ਸ੍ਰੀ ਦਰਬਾਰ ਸਾਹਿਬ 'ਚ ਤਸਵੀਰਾਂ ਖਿੱਚਦੀਆਂ ਹਨ ਤਾਂ ਇਸ 'ਚ ਕੋਈ ਬੁਰਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਚਾਹੀਦਾ ਹੈ ਕਿ ਸਿੱਖੀ ਦੇ ਪ੍ਰਚਾਰ ਅਥੇ ਪ੍ਰਸਾਰ ਲਈ ਕੰਮ ਕਰੇ ਨਾ ਕਿ ਇਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਫੋਟੋਗ੍ਰਾਫੀ ਤੋਂ ਬੈਨ ਹਟਾਉਣਾ ਚਾਹੀਦਾ ਹੈ।


author

Babita

Content Editor

Related News