ਸਿਹਤ ਮਾਹਿਰਾਂ ਦਾ ਦਾਅਵਾ: ਪੋਲੀਓ ਜਿਨਾਂ ਖ਼ਤਰਨਾਕ ਹੋ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)
Tuesday, May 12, 2020 - 06:58 PM (IST)
ਜਲੰਧਰ (ਬਿਊਰੋ) - ਵਿਸ਼ਵ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਹੁਣ ਤੱਕ ਵਲਡੋ ਮੀਟਰ ਮੁਤਾਬਕ ਕੋਰੋਨਾ ਦੇ 42 ਲੱਖ 56 ਹਜ਼ਾਰ 90 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਕੋਰੋਨਾ ਦੇ ਕਾਰਨ 2 ਲੱਖ 87 ਹਜ਼ਾਰ 336 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15 ਲੱਖ 27 ਹਜ਼ਾਰ 583 ਲੋਕ ਇਸ ਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ। ਦੱਸ ਦੇਈਏ ਕਿ ਸਿਹਤ ਮਾਹਿਰਾਂ ਨੇ ਸੰਕਰਮਣ ਨਾਲ ਜੁੜੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਕੋਰੋਨਾ ਦੇ ਲੱਛਣ ਆਉਂਦੇ-ਜਾਂਦੇ ਰਹਿ ਸਕਦੇ ਹਨ। ਕਈ ਮਾਮਲਿਆਂ 'ਚ ਮਰੀਜ਼ ਨੂੰ 30 ਦਿਨ ਜਾਂ ਇਸ ਤੋਂ ਵੱਧ ਸਮੇਂ ਲਈ ਇਸ ਨਾਲ ਜੂਝਣਾ ਪੈ ਸਕਦਾ ਹੈ, ਜੋ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵਲੋਂ ਮੁਲਾਂਕਣ ਕੀਤੇ ਗਏ ਲਾਗ ਦੇ ਦੋ ਹਫ਼ਤੇ ਦੀ ਅਧਿਕਾਰਤ ਮਿਆਦ ਤੋਂ ਕਿਤੇ ਵੱਧ ਹੈ। ਹਸਪਤਾਲ 'ਚ ਡਾਕਟਰੀ ਜਾਂਚ 'ਚ ਇਲਾਜ ਅਧੀਨ ਮਰੀਜ਼ਾਂ ਨੂੰ ਕੋਰੋਨਾ ਠੀਕ ਹੋਣ ਤੋਂ ਬਾਅਦ ਦਿਲ, ਫੇਫੜੇ ਤੇ ਮਾਸਪੇਸ਼ੀ ਦੀਆਂ ਬਿਮਾਰੀਆਂ ਦੀ ਸਮੱਸਿਆ ਨਾਲ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦਾ ਇਲਾਜ ਕਰਨ ਵਾਲੇ ਫੇਫੜੇ ਰੋਗ ਮਾਹਰ ਡਾ. ਨਿਕੋਲਸ ਹਾਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਮੌਜੂਦਾ ਪੀੜ੍ਹੀ ਲਈ ਪੋਲੀਓ ਬਣ ਕੇ ਸਾਹਮਣੇ ਆ ਸਕਦਾ ਹੈ। ਲੱਛਣਾਂ ਪੈਦਾ ਹੋਣ ਦੇ ਕਈ ਮਹੀਨੇ ਜਾਂ ਸਾਲਾਂ ਤਕ ਇਸ ਨਾਲ ਲੜਨਾ ਪੈ ਸਕਦਾ ਹੈ। ਦਿਲ ਦਾ ਦਾਅਵਾ ਉਨ੍ਹਾਂ ਲੋਕਾਂ ਨੂੰ ਡਰਾਉਣ ਲਈ ਕਾਫ਼ੀ ਹੈ, ਜੋ 1950 ਦੇ ਦਹਾਕੇ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਲੈਣ ਅਤੇ ਵੱਡੇ ਪੱਧਰ 'ਤੇ ਲੋਕਾਂ 'ਚ ਅਪਾਹਜ਼ਤਾ ਦਾ ਸਬਬ ਬਣਨ ਵਾਲੀ ਪੋਲੀਓ ਮਹਾਮਾਰੀ ਦੇ ਗਵਾਹ ਰਹਿ ਚੁੱਖੇ ਹਨ। 1947 ਤੋਂ 1956 ਦੇ ਵਿਚਕਾਰ (ਜਦੋਂ ਪੋਲੀਓ ਟੀਕੇ ਦੀ ਖੋਜ ਹੋਈ) ਬ੍ਰਿਟੇਨ 'ਚ ਪੋਲੀਓ ਹਰ ਸਾਲ ਔਸਤਨ 8 ਹਜ਼ਾਰ ਦੀ ਦਰ ਨਾਲ ਮਰੀਜ਼ਾਂ ਨੂੰ ਸੰਕਰਮਿਤ ਕਰ ਰਿਹਾ ਸੀ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਚੀਨ 'ਚ ਮੁੜ ਵੱਜੀ ਖਤਰੇ ਦੀ ਘੰਟੀ, ਬਿਨਾਂ ਲੱਛਣ ਵਾਲੇ ਮਾਮਲੇ ਆ ਰਹੇ ਨੇ ਸਾਹਮਣੇ (ਵੀਡੀਓ)
ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ 'ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਰ ਸ਼ਰਫ
ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’