ਸ਼ਮਸ਼ਾਨਘਾਟ 'ਚ ਹੋਣ ਜਾ ਰਿਹਾ ਸੀ ਅੰਤਿਮ ਸੰਸਕਾਰ, ਪੁਲਸ ਚੁੱਕ ਕੇ ਲੈ ਗਈ Dead Body

Monday, Sep 12, 2022 - 04:21 AM (IST)

ਸ਼ਮਸ਼ਾਨਘਾਟ 'ਚ ਹੋਣ ਜਾ ਰਿਹਾ ਸੀ ਅੰਤਿਮ ਸੰਸਕਾਰ, ਪੁਲਸ ਚੁੱਕ ਕੇ ਲੈ ਗਈ Dead Body

ਜਲੰਧਰ (ਸੁਨੀਲ ਮਹਾਜਨ) : ਮਾਮਲਾ ਜਲੰਧਰ ਵੈਸਟ ਦੇ ਬਸਤੀ ਸ਼ੇਖ ਦੇ ਸ਼ਮਸ਼ਾਨਘਾਟ ਦਾ ਹੈ, ਜਿੱਥੇ ਕਿ ਇਕ ਵਿਅਕਤੀ ਦਾ ਜਦੋਂ ਅੰਤਿਮ ਸੰਸਕਾਰ ਕੀਤਾ ਜਾਣ ਲੱਗਾ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਮ੍ਰਿਤਕ ਦਾ ਕਤਲ ਕੀਤਾ ਗਿਆ ਹੈ, ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਵਿਵਾਦਤ ਬਿਆਨ ਦਿੱਤੇ ਜਾ ਰਹੇ ਹਨ। ਮੌਕੇ 'ਤੇ ਥਾਣਾ ਭਾਰਗੋ ਕੈਂਪ ਦੇ ਐੱਸ.ਐੱਚ.ਓ. ਸਮੇਤ ਪੁਲਸ ਪਾਰਟੀ ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਪੁੱਜੇ, ਜਿੱਥੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਿੱਖਾਂ ਨੂੰ ਖ਼ਤਰਾ! ਬੋਲੇ- ਇੱਥੇ ਸਾਡੇ ਲਈ ਕੋਈ ਥਾਂ ਨਹੀਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News