ਸਰਪੰਚਾ ਦਾੜ੍ਹੀ ਨਾ ਪੁੱਟਵਾ ਲਈ, ਜਲੂਸ ਕੱਢੂ ਮੈਂ ਤੇਰਾ, ਚੌਕੀ ਇੰਚਾਰਜ ਨੇ ਦਿੱਤੀ ਧਮਕੀ ! ਵੀਡੀਓ ਵਾਇਰਲ
Friday, Aug 09, 2024 - 06:39 PM (IST)
ਨੌਸ਼ਿਹਰਾ ਪੰਨੂਆਂ (ਜ.ਬ)- ਨੌਸ਼ਹਿਰਾ ਪੰਨੂਆਂ ਦੇ ਅੱਡਾ ਬਾਜ਼ਾਰ ’ਚ ਰੇਹੜੀ ਫੜੀ ਵਾਲਿਆਂ ਨੂੰ ਸੜਕ ਤੋਂ ਹਟਾਉਣ ਮੌਕੇ ਮਾਮਲਾ ਇੰਨਾ ਤੂਲ ਫੜ ਗਿਆ ਕਿ ਚੌਕੀ ਇੰਚਾਰਜ ਗੱਜਣ ਸਿੰਘ ਨੇ ਸਰਪੰਚ ਤਰਸੇਮ ਸਿੰਘ ਦੀ ਦਾੜੀ ਨੂੰ ਹੱਥ ਪਾਉਣ ਦੀ ਗੱਲ ਤੱਕ ਕਹਿ ਦਿੱਤੀ। ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਧਾਰਮਿਕ ਅਤੇ ਰਾਜਸੀ ਆਗੂਆਂ ਵੱਲੋਂ ਇਸ ਦੀ ਨਿਖੇਧੀ ਕਰਨ ਦੇ ਨਾਲ ਸੰਘਰਸ਼ ਦੇ ਰਾਹ ਪੈਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਉਕਤ ਮਾਮਲੇ ਨੂੰ ਲੈ ਕੇ ਚੌਕੀ ਇੰਚਾਰਜ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੇ ਹਨ ਪਰ ਸਰਪੰਚ ਤਰਸੇਮ ਸਿੰਘ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਕਾਨੂੰਨੀ ਕਾਰਵਾਈ ਦੀ ਗੁਹਾਰ ਲਗਾਈ ਗਈ।
ਇਹ ਵੀ ਪੜ੍ਹੋ- ਨਸ਼ੇ ਲਈ ਬਦਨਾਮ ਪਿੰਡ ਡੀਡਾ ਸਾਸੀਆਂ 'ਚ ਨਹਿਰੀ ਵਿਭਾਗ ਦੀ ਵੱਡੀ ਕਾਰਵਾਈ, 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ
ਜਾਣਕਾਰੀ ਦਿੰਦਿਆਂ ਸਰਪੰਚ ਤਰਸੇਮ ਸਿੰਘ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ ’ਚ ਦੱਸਿਆ ਕਿ ਬਾਜ਼ਾਰ ’ਚ ਛੋਟੇ ਵਾਹਨਾਂ ਤੇ ਰੇਹੜੀਆਂ ’ਤੇ ਸਬਜ਼ੀ ਤੇ ਫਲ ਵੇਚਣ ਵਾਲੇ ਦੁਕਾਨਦਾਰ ਨੂੰ ਚੌਕੀ ਇੰਚਾਰਜ ਸਿਆਸੀ ਸ਼ਹਿ ’ਤੇ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਸਬੰਧੀ ਪੀੜਤ ਦੁਕਾਨਦਾਰਾਂ ਦੇ ਕਹਿਣ ’ਤੇ ਉਹ ਮੌਕੇ ’ਤੇ ਗਏ, ਜਿੱਥੇ ਗੁੱਸੇ ’ਚ ਚੌਕੀ ਇੰਚਾਰਜ ਨੇ ਮੇਰੇ ਨਾਲ ਤਲਖਕਲਾਮੀ ਕਰਦਿਆਂ ਮੇਰੇ ਧਾਰਮਿਕ ਚਿੰਨ੍ਹ ਦਾੜ੍ਹੀ ਨੂੰ ਪੁੱਟਣ ਦੀ ਗੱਲ ਕਹੀ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ
ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਧਾਰੀ ਗੁਰਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਮੰਨਦਾ ਹਾਂ, ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਾਲ ਐੱਸ. ਐੱਸ. ਪੀ. ਤਰਨਤਾਰਨ ਨੂੰ ਸ਼ਿਕਾਇਤ ਦੇ ਕੇ ਹੈਂਕੜਬਾਜ਼ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਤਰਸੇਮ ਸਿੰਘ ਦੀ ਹਮਾਇਤ ’ਤੇ ਉੱਤਰੇ ਸਿੱਖ ਆਗੂਆਂ ਨੇ ਕਿਹਾ ਕਿ ਜੇਕਰ ਜਥੇਦਾਰ ਤਰਸੇਮ ਸਿੰਘ ਨੂੰ ਇਨਸਾਫ ਦੇਣ ’ਚ ਪੁਲਸ ਪ੍ਰਸ਼ਾਸਨ ਨੇ ਆਨਾਕਾਨੀ ਕੀਤੀ ਤਾਂ ਸੰਘਰਸ਼ ਦੇ ਨਤੀਜਿਆਂ ਦੀ ਜ਼ਿੰਮੇਵਾਰ ਜ਼ਿਲ੍ਹਾ ਪੁਲਸ ਹੋਵੇਗੀ। ਇਸ ਸਬੰਧੀ ਚੌਕੀ ਇੰਚਾਰਜ ਗੱਜਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਇਹ ਵੀ ਪੜ੍ਹੋ- ਮਿਲਾਵਟਖੋਰੀ ਵੱਡੇ ਪੱਧਰ 'ਤੇ, ਪੰਜਾਬ 'ਚ ਤਿੰਨ ਸਾਲਾਂ 'ਚ ਦੁੱਧ ਦੇ 18 ਫ਼ੀਸਦੀ ਸੈਂਪਲ ਹੋਏ ਫੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8