ਲੁਧਿਆਣਾ ''ਚ ਮੀਂਹ ਕਾਰਨ ਅਚਾਨਕ ਡਿੱਗੀ ਪੁਲਸ ਚੌਂਕੀ ਦੀ ਕੰਧ, ਤਸਵੀਰਾਂ ''ਚ ਦੇਖੋ ਮੌਕੇ ਦੇ ਹਾਲਾਤ

09/15/2023 10:39:30 AM

ਲੁਧਿਆਣਾ (ਤਰੁਣ) : ਸ਼ਹਿਰ ਦੀ ਕੋਚਰ ਮਾਰਕਿਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਸਥਿਤ ਪੁਲਸ ਚੌਂਕੀ ਦੀ ਅਚਾਨਕ ਕੰਧ ਡਿੱਗ ਗਈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

PunjabKesari

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੰਧ ਨਾਲ ਲੱਗਦੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਹਲਕਾ ਮੀਂਹ ਪੈ ਰਿਹਾ ਸੀ।

PunjabKesari

ਇਸ ਦੇ ਨਾਲ ਹੀ ਤੇਜ਼ ਹਵਾ ਚੱਲ ਰਹੀ ਸੀ, ਜਿਸ ਕਾਰਨ ਅਚਾਨਕ ਚੌਂਕੀ ਕੋਚਰ ਮਾਰਕਿਟ ਦੀ ਕੰਧ ਢਹਿ ਗਈ। ਫਿਲਹਾਲ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਚੁੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

PunjabKesari


Babita

Content Editor

Related News