ਪੁਲਸ ਵੱਲੋਂ ਭਗੌੜਾ ਗ੍ਰਿਫਤਾਰ, 1 ਪਿਸਤੌਲ ਤੇ 5 ਕਾਰਤੂਸ ਬਰਾਮਦ

Wednesday, Mar 14, 2018 - 06:00 AM (IST)

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਲੁਟ ਆਮਰਜ਼ ਐਕਟ, ਅਗਵਾ ਕਰਨ, ਲੜਾਈ ਕਰਨ ਅਤੇ ਚੋਰੀ ਆਦਿ ਦੇ 15 ਮਾਮਲਿਆਂ ਵਿਚ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਲੋਂੜੀਦਾ ਭਗੌੜਾ ਮੁਲਜ਼ਮ  ਸਵੀਫਟ ਕਾਰ ਸਮੇਤ ਗ੍ਰਿਫਤਾਰ ਕਰ ਕੇ ਉਸ ਕੋਲੋਂ ਇਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜਾਣਕਾਰੀ ਦੇ ਅਨੁਸਾਰ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਦੇ ਹੁਕਮਾਂ 'ਤੇ ਪੀ. ਓ. ਸਟਾਫ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਦਲਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੁਨਨ ਵਾਲ ਥਾਣਾ ਸਦਰ ਕਪੂਰਥਲਾ ਜੋ ਕਿ ਕਈ ਗੰਭੀਰ ਮਾਮਲਿਆਂ ਵਿਚ ਵੱਖ-ਵੱਖ ਥਾਣਾ ਪੁਲਸ ਨੂੰ ਲੋੜੀਂਦਾ ਹੈ ਅਤੇ ਲੰਬੇ ਸਮੇਂ ਤੋਂ ਭਗੌੜਾ ਚੱਲ ਰਿਹਾ ਹੈ । ਇਸ ਸਮੇਂ ਆਪਣੀ ਸਵੀਫਟ ਕਾਰ 'ਚ ਸਵਾਰ ਹੋ ਕੇ ਕਾਲਾ ਸੰਘਿਆਂ ਤੋਂ ਕਪੂਰਥਲਾ ਸ਼ਹਿਰ ਦੇ ਵੱਲ ਆ ਰਿਹਾ ਹੈ, ਜਿਸ 'ਤੇ ਪੁਲਸ ਟੀਮ ਨੇ ਨਾਕਾਬੰਦੀ ਕਰ ਕੇ ਜਦੋਂ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਘੇਰਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਤਲਾਸ਼ੀ ਦੌਰਾਨ ਉਸ ਤੋਂ 115 ਬੋਰ ਦਾ ਨਾਜਾਇਜ਼ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿਛ ਦੇ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਦੇ ਖਿਲਾਫ ਕਪੂਰਥਲਾ ਅਤੇ ਜਲੰਧਰ ਜ਼ਿਲੇ ਵਿਚ ਲੁਟ ਅਤੇ ਹਥਿਆਰ ਬਰਾਮਦਗੀ, ਅਗਵਾ ਕਰਨ, ਚੋਰੀ ਕਰਨ ਅਤੇ ਲੜਾਈ ਕਰਨ ਦੇ 15 ਮਾਮਲੇ ਦਰਜ ਹਨ। ਜਿਨ੍ਹਾਂ ਵਿਚੋਂ ਕਈ ਮਾਮਲਿਆਂ ਵਿਚ ਉਹ ਭਗੌੜਾ ਹੈ। 
ਮੁਲਜ਼ਮ ਆਮਰਜ਼ ਐਕਟ ਦੇ ਤਹਿਤ ਡਵੀਜ਼ਨ ਨੰਬਰ 2 ਜਲੰਧਰ, ਐੱਨ. ਡੀ. ਪੀ. ਐੱਸ. ਅਤੇ ਆਮਰਜ਼ ਐਕਟ ਮਾਮਲੇ ਵਿਚ ਥਾਣਾ ਸਦਰ ਕਪੂਰਥਲਾ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਵਿਚ ਭਗੌੜਾ ਲੋੜੀਂਦਾ ਹੈ ਅਤੇ ਮੁਲਜ਼ਮ ਨੇ ਪਿਛਲੇ ਦਿਨ ਹੀ ਥਾਣਾ ਕਰਤਾਰਪੁਰ ਵਿਚ ਅਗਵਾ ਕਰਨ ਦਾ ਮਾਮਲਾ ਦਰਜ ਹੋਇਆ ਸੀ । ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਤੋਂ ਪੁੱਛਗਿਛ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ । 


Related News