ਗੱਡੀਆਂ ਖੋਹਣ ਵਾਲੇ ਗਿਰੋਹ ਦਾ ਇਕ ਦਿਨ ਦਾ ਪੁਲਸ ਰਿਮਾਂਡ
Tuesday, Jul 03, 2018 - 05:55 AM (IST)

ਮੋਗਾ, (ਅਾਜ਼ਾਦ)- ਸੀ. ਆਈ. ਏ. ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿਸਤੌਲ ਦੀ ਨੋਕ ’ਤੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਗੁਰਦੀਪ ਸਿੰਘ ਉਰਫ ਖੰਭਾ ਨਿਵਾਸੀ ਪਿੰਡ ਕਡ਼ਾਹੇਵਾਲਾ, ਜਸਵਿੰਦਰ ਸਿੰਘ ਉਰਫ ਸੋਨੀ ਨਿਵਾਸੀ ਪਿੰਡ ਕੀਮੇਵਾਲੀ (ਫਿਰੋਜ਼ਪੁਰ), ਗੁਰਮੀਤ ਸਿੰਘ ਨਿਵਾਸੀ ਪਿੰਡ ਕਟੋਰਾ (ਜ਼ੀਰਾ) ਅਤੇ ਕਰਮਜੀਤ ਸਿੰਘ ਨਿਵਾਸੀ ਪਿੰਡ ਅਰਾਈਆਂ ਵਾਲਾ (ਮੱਖੂ) ਨੂੰ ਅੱਜ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਗਿਰੋਹ ਦੇ ਚਾਰਾਂ ਮੈਂਬਰਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ। ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।