ਅਕਾਲੀ ਨੇਤਾ ਦੀ ਕੋਠੀ ''ਚੋਂ ਹੈਰੋਇਨ ਦੇ ਮਾਮਲੇ ''ਚ ਤਿੰਨੋਂ ਅਫਗਾਨੀ ਨਾਗਰਿਕ 3 ਦਿਨਾ ਪੁਲਸ ਰਿਮਾਂਡ ''ਤੇ

02/26/2020 3:07:17 PM

ਅੰਮ੍ਰਿਤਸਰ (ਸੰਜੀਵ) : ਸੁਲਤਾਨਵਿੰਡ ਖੇਤਰ 'ਚ ਅਕਾਲੀ ਨੇਤਾ ਦੀ ਕੋਠੀ 'ਚ ਚਲਾਈ ਜਾ ਰਹੀ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਅੱਜ ਸਪੈਸ਼ਲ ਟਾਸਕ ਫੋਰਸ ਨੇ ਅਫਗਾਨੀ ਨਾਗਰਿਕ ਅਰਮਾਨ ਸਮੇਤ ਸੁਖਵਿੰਦਰ ਅਤੇ ਮੇਜਰ ਸਿੰਘ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ 3 ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਲਿਆ ਹੈ। ਜਿਨ੍ਹਾਂ ਤੋਂ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਹਾਲ ਹੀ 'ਚ ਬਸੰਤ ਐਵੀਨਿਊ ਤੋਂ ਗ੍ਰਿਫਤਾਰ ਕੀਤੇ ਗਏ ਗਗਨਦੀਪ ਸਿੰਘ ਨੇ ਇਸ ਸਮੱਗਲਿੰਗ ਦੇ ਮਾਮਲੇ 'ਚ 10 ਲੱਖ ਰੁਪਇਆ ਹਵਾਲਾ ਰਾਹੀਂ ਟਰਾਂਸਫਰ ਕੀਤਾ ਸੀ। ਇਸ ਸਬੰਧੀ ਐੱਸ. ਟੀ. ਐੱਫ. ਉਸ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਹੈਰੋਇਨ ਸਮੱਗਲਿੰਗ ਦੇ ਇਸ ਮਾਮਲੇ 'ਚ ਅਜੇ ਤੱਕ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਕੁਝ ਅਜਿਹੇ ਸਫੈਦਪੋਸ਼ ਚਿਹਰੇ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਤੇ ਛੇਤੀ ਐੱਸ. ਟੀ. ਐੱਫ. ਆਪਣੀ ਕਾਰਵਾਈ ਕਰਨ ਜਾ ਰਹੀ ਹੈ।

ਫਲੈਸ਼ ਬੈਕ
ਵਰਣਨਯੋਗ ਹੈ ਕਿ ਸਪੈਸ਼ਲ ਟਾਸਕ ਫੋਰਸ ਨੇ 1 ਫਰਵਰੀ ਦੀ ਰਾਤ ਗੁਜਰਾਤ ਤੋਂ ਆਈ ਇਨਪੁਟ 'ਤੇ ਕੱਪੜਾ ਵਪਾਰੀ ਅੰਕੁਸ਼ ਕਪੂਰ ਅਤੇ ਉਸ ਦੇ ਸਾਥੀ ਹੈਪੀ ਨੂੰ 6 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਕੁਝ ਹੀ ਘੰਟਿਆਂ 'ਚ ਸੁਲਤਾਨਵਿੰਡ ਰੋਡ 'ਤੇ ਚੱਲ ਰਹੀ ਹੈਰੋਇਨ ਰਿਫਾਈਨਰੀ ਦੀ ਇਕ ਵੱਡੀ ਲੈਬਾਰਟਰੀ ਨੂੰ ਬੇਨਕਾਬ ਕਰ ਕੇ 194 ਕਿਲੋ ਹੈਰੋਇਨ ਅਤੇ ਭਾਰੀ ਮਾਤਰਾ 'ਚ ਹੋਰ ਨਸ਼ੇ ਵਾਲੇ ਪਦਾਰਥਾਂ ਸਮੇਤ ਇਕ ਅਫਗਾਨੀ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।ਪੁਲਸ ਜਾਂਚ 'ਚ ਕਈ ਲੋਕਾਂ ਦੇ ਚਿਹਰੇ ਸਾਹਮਣੇ ਆਉਣ ਲੱਗੇ ਤੇ ਇਕ-ਇਕ ਕਰ ਕੇ ਪੁਲਸ ਨੇ ਸਮੱਗਲਿੰਗ ਦੇ ਇਸ ਵੱਡੇ ਮਾਮਲੇ ਨਾਲ ਜੁੜੇ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।


Anuradha

Content Editor

Related News