ਪਰਸ ਖੋਹਣ ਵਾਲੇ ਨੌਜਵਾਨ ਨੂੰ  ਦਬੋਚ  ਕੇ  ਕੀਤਾ  ਪੁਲਸ  ਹਵਾਲੇ

Friday, Jun 22, 2018 - 02:28 AM (IST)

ਪਰਸ ਖੋਹਣ ਵਾਲੇ ਨੌਜਵਾਨ ਨੂੰ  ਦਬੋਚ  ਕੇ  ਕੀਤਾ  ਪੁਲਸ  ਹਵਾਲੇ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਸ਼ਹਿਰ ’ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ  ਦਿਨੋ-ਦਿਨ ਵਧਦੀਆਂ ਹੀ ਜਾ ਰਹੀਆਂ ਹਨ ਅਤੇ ਲੁੱਟ–ਖੋਹ  ਅਤੇ ਚੋਰੀਆਂ ਦੀਆਂ ਘਟਨਾਵਾਂ ਨੂੰ  ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ’ਚ ਪੁਲਸ ਅਸਫਲ ਹੀ ਦਿਖਾਈ ਦੇ ਰਹੀ ਹੈ, ਜਿਸ  ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਪਹਿਲਾਂ ਚੋਰ ਚੋਰੀ ਦੀਆਂ  ਵਾਰਦਾਤਾਂ ਨੂੰ ਰਾਤ ਸਮੇਂ ਹੀ ਅੰਜਾਮ ਦਿੰਦੇ ਸਨ ਪਰ ਹੁਣ ਦਿਨ-ਦਿਹਾਡ਼ੇ ਹੀ  ਵਾਰਦਾਤਾਂ  ਨੂੰ ਅੰਜਾਮ ਦੇ ਰਹੇ ਹਨ। ਵੀਰਵਾਰ ਦੁਪਹਿਰੇ ਪੁਰਾਣੇ  ਬਾਜ਼ਾਰ ਨੇੜੇ ਇਕ ਰਾਹਗੀਰ ਔਰਤ ਤੋਂ ਇਕ ਝਪਟਮਾਰ ਨੌਜਵਾਨ ਪਰਸ ਖੋਹ ਕੇ  ਫਰਾਰ ਹੋ ਗਿਆ, ਜਿਸ ਨੂੰ ਪਿੱਛਾ ਕਰ ਕੇ ਲੋਕਾਂ ਨੇ ਉਸ ਨੂੰ ਕੁਝ ਦੂਰੀ ਤੋਂ ਕਾਬੂ ਕਰ  ਕੇ ਛਿੱਤਰ  ਪਰੇਡ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਜ਼ਿਆਦਾਤਰ ਮਾਮਲਿਆਂ ’ਚ ਪੁਲਸ ਚੋਰਾਂ ਨੂੰ ਫਡ਼ਨ ’ਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਲੋਕਾਂ ਨੇ ਲੁਟੇਰੇ ਨੂੰ ਫਡ਼ ਕੇ ਇਹ ਸਾਬਤ ਕਰ ਦਿੱਤਾ  ਕਿ ਪੁਲਸ ਸੁਸਤ ਹੈ ਅਤੇ ਜਨਤਾ ਚੁਸਤ ਹੈ। 
ਵਪਾਰੀਅਾਂ ਨੇ ਪ੍ਰਗਟਾਇਆ  ਰੋਹ :  ਲੁਟੇਰੇ ਅਤੇ ਚੋਰ  ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਵੀ ਹੋ ਗਏ ਇਸ ਦੇ ਬਾਵਜੂਦ ਥਾਣਾ ਸਿਟੀ ਪੁਲਸ ਲੁਟੇਰਿਆਂ  ਅਤੇ ਚੋਰਾਂ ਤੱਕ ਨਹੀਂ ਪਹੁੰਚ ਸਕੀ। ਇਸ ਸਬੰਧੀ ਵਪਾਰੀਆਂ ਨੇ ਰੋਸ ਪ੍ਰਗਟ ਕਰ ਕੇ ਐੱਸ. ਐੱਸ. ਪੀ.  ਦਫਤਰ ਅੱਗੇ ਧਰਨਾ ਵੀ ਦਿੱਤਾ ਸੀ।  ਪੀਡ਼ਤ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਸ ਪਹਿਲਾਂ ਤਾਂ ਚੋਰੀ  ਦੀ ਐੱਫ. ਆਈ. ਆਰ. ਦਰਜ ਕਰਨ ’ਚ ਨਾਂਹ-ਨੁੱਕਰ ਕਰਦੀ ਹੈ ਫਿਰ ਚੋਰੀ ਦੀ ਕੀਮਤ ਵੀ ਐੱਫ. ਆਈ. ਆਰ. ’ਚ  ਘੱਟ ਲਿਖਦੀ ਹੈ। ਪਿਛਲੇ ਦਿਨੀਂ  ਚੋਰਾਂ ਨੇ ਕਰੀਬ 6 ਲੱਖ ਦੇ ਮੋਬਾਇਲ ਚੋਰੀ ਕਰ ਲਏ ਸਨ। ਪੀੜਤ ਦੁਕਾਨਦਾਰ ਨੇ ਪੁਲਸ ’ਤੇ ਦੋਸ਼  ਲਾਇਆ ਸੀ ਕਿ ਪੁਲਸ ਨੇ ਐੱਫ. ਆਈ. ਆਰ. ’ਚ ਚੋਰੀ ਹੋਏ ਮੋਬਾਇਲਾਂ ਦੀ ਕੀਮਤ ਘੱਟ ਲਿਖੀ ਹੈ। 
 


Related News