ਚੜ੍ਹਦੀ ਸਵੇਰ ਪੁਲਸ ਨੇ ਪਿੰਡ ਨੂੰ ਪਾਇਆ ਘੇਰਾ, ਡਰੱਗ ਮਨੀ ਸਣੇ 2 ਕਾਬੂ (ਵੀਡੀਓ)

Thursday, Jul 18, 2019 - 01:10 PM (IST)

ਫਿਰੋਜ਼ਪੁਰ (ਸਨੀ ਚੋਪੜਾ) - ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਬਾਜਿਦਪੁਰ ਵਿਖੇ ਅੱਜ ਸਵੇਰੇ ਪੁਲਸ ਵਲੋਂ ਅਚਨਚੇਤ ਛਾਪੇਮਾਰੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਭਾਰੀ ਮਾਤਰਾ 'ਚ ਤਾਇਨਾਤ ਪੁਲਸ ਨੇ ਦਿਨ ਚੜ੍ਹਦੇ ਹੀ ਪਿੰਡ ਨੂੰ ਚਾਰੇ ਪਾਸੇ ਤੋਂ ਘੇਰ ਲਿਆ, ਜਿਸ ਦੌਰਾਨ ਉਨ੍ਹਾਂ ਨੇ ਕਈ ਸ਼ੱਕਾਂ ਘਰਾਂ ਦੀ ਤਲਾਸ਼ੀ ਲਈ। ਇਸ ਛਾਪੇਮਾਰੀ ਦੇ ਸਬੰਧ 'ਚ ਫਿਰੋਜ਼ਪੁਰ ਦੇ ਡੀ. ਐੱਸ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਸ਼ੇ 'ਤੇ ਠੱਲ ਪਾਉਣ ਲਈ ਵਿੱਢੀ ਮੁਹਿੰਮ ਦੇ ਤਹਿਤ ਪਿੰਡ 'ਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਪੁਲਸ ਮੁਲਾਜ਼ਮਾਂ ਨੇ ਸ਼ੱਕੀ ਘਰਾਂ ਦੀ ਤਲਾਸ਼ੀ ਲੈਂਦੇ ਹੋਏ ਇਕ ਘਰ 'ਚੋਂ 2 ਲੱਖ 30 ਹਜ਼ਾਰ ਰੁਪਏ ਦੀ ਸ਼ੱਕੀ ਡਰਗ ਮਨੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

PunjabKesari

ਦੱਸ ਦੇਈਏ ਕਿ ਸ਼ੱਕੀ ਹਾਲਾਤ 'ਚ ਕਾਬੂ ਕੀਤੇ ਗਏ ਦੋਵਾਂ ਵਿਅਕਤੀਆਂ ਕੋਲੋਂ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਹੀ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News