ਪੰਜਾਬ 'ਚ ਗੈਂਗਸਟਰ ਲੰਡਾ ਦੇ ਸਾਥੀਆਂ ਦੇ ਘਰ ਪੁਲਸ ਦੀ Raid, ਇਕੱਲੀ-ਇਕੱਲੀ ਚੀਜ਼ ਦੀ ਲਈ ਤਲਾਸ਼ੀ
Sunday, Jun 16, 2024 - 11:48 AM (IST)
ਖੰਨਾ (ਵਿਪਨ) : ਖੰਨਾ 'ਚ ਗੈਂਗਸਟਰ ਲੰਡਾ ਦੇ 3 ਸਾਥੀਆਂ ਦੇ ਟਿਕਾਣਿਆਂ 'ਤੇ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਗੈਂਗਸਟਰ ਲਖਬੀਰ ਸਿੰਘ ਲੰਡਾ ਕੈਨੇਡਾ ਬੈਠਾ ਹੋਇਆ ਹੈ। ਜਾਣਕਾਰੀ ਮੁਤਾਬਕ ਐੱਸ. ਪੀ. (ਆਈ.) ਸੌਰਵ ਜਿੰਦਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਛਾਪੇਮਾਰੀ ਕਰਦੇ ਹੋਏ ਲੰਡਾ ਦੇ ਸਾਥੀਆਂ ਦੇ ਘਰਾਂ 'ਚ ਤਲਾਸ਼ੀ ਲਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਅੱਜ, ਪ੍ਰੋਗਰਾਮ 'ਚ ਪੁੱਜ ਰਹੇ CM ਮਾਨ (ਵੀਡੀਓ)
ਇਸ ਦੌਰਾਨ ਪੁਲਸ ਟੀਮਾਂ ਨੇ ਘਰਾਂ 'ਚ ਇਕੱਲੀ-ਇਕੱਲੀ ਚੀਜ਼ ਦੀ ਤਲਾਸ਼ੀ ਲਈ। ਐੱਸ. ਪੀ. ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ 'ਚ ਗੈਂਗਸਟਰ ਲੰਡਾ ਦੇ 3 ਸਾਥੀ ਜਾਂਚ 'ਚ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 2 ਸਾਥੀ ਰਿੱਕੀ ਵਾਸੀ ਅਜਨੌਦ (ਦੋਰਾਹਾ) ਅਤੇ ਵਿਸ਼ਣੂ ਸੋਨੀ ਵਾਸੀ ਮੰਡਿਆਲਾ (ਖੰਨਾ) ਜੇਲ੍ਹ 'ਚ ਹਨ।
ਤੀਜਾ ਸਾਥੀ ਰਵੀ ਰਾਜਗੜ੍ਹ ਜ਼ਮਾਨਤ 'ਤੇ ਹੈ। ਤਿੰਨਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਦਾ ਮਕਸਦ ਇਨ੍ਹਾਂ ਲੋਕਾਂ ਦੀਆਂ ਹਰਕਤਾਂ 'ਤੇ ਨਜ਼ਰ ਰੱਖਣਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8