ਜਲੰਧਰ ਦੇ ਜੋਤੀ ਚੌਂਕ ''ਚ ਪੁਲਸ ਦੀ ਦਬਿਸ਼, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ (ਤਸਵੀਰਾਂ)

Tuesday, May 04, 2021 - 02:51 PM (IST)

ਜਲੰਧਰ ਦੇ ਜੋਤੀ ਚੌਂਕ ''ਚ ਪੁਲਸ ਦੀ ਦਬਿਸ਼, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ (ਤਸਵੀਰਾਂ)

ਜਲੰਧਰ (ਪੁਨੀਤ) : ਜਲੰਧਰ ਦੇ ਜੋਤੀ ਚੌਂਕ ਬਾਜ਼ਾਰ 'ਚ ਮੰਗਲਵਾਰ ਨੂੰ ਪੁਲਸ ਵੱਲੋਂ ਅਚਾਨਕ ਦਬਿਸ਼ ਕੀਤੀ ਗਈ, ਜਿਸ ਕਾਰਨ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ। ਇਸ ਮੌਕੇ ਲਾਲੀ ਚੱਡਾ ਨੇ ਦੱਸਿਆ ਕਿ ਮਿੰਨੀ ਲਾਕਡਾਊਨ ਦੇ ਚੱਲਦਿਆਂ ਸਾਰੇ ਬਾਜ਼ਾਰ ਬੰਦ ਹਨ ਅਤੇ ਇੱਥੇ ਜ਼ਿਆਦਾਤਰ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਹਨ। ਇਨ੍ਹਾਂ ਦੁਕਾਨਾਂ ਨੂੰ ਸਰਕਾਰ ਦੇ ਹੁਕਮਾਂ 'ਤੇ ਬੰਦ ਰੱਖਿਆ ਗਿਆ ਹੈ ਪਰ ਫਿਰ ਵੀ ਪੁਲਸ ਦੀ ਦਬਿਸ਼ ਕਾਰਨ ਲੋਕ ਪਰੇਸ਼ਾਨ ਹਨ।

PunjabKesari

ਉਨ੍ਹਾਂ ਨੇ ਕਿਹਾ ਕਿ  ਬਾਜ਼ਾਰਾਂ 'ਚ ਕਈ ਦੁਕਾਨਾਂ 'ਚੋਂ ਲੋਕਾਂ ਦੇ ਘਰਾਂ ਨੂੰ ਰਸਤੇ ਨਿਕਲਦੇ ਹਨ ਪਰ ਪੁਲਸ ਨੂੰ ਗਲਤ ਸੂਚਨਾ ਮਿਲਣ 'ਤੇ ਇੱਥੇ ਦਬਿਸ਼ ਕੀਤੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਘਰਾਂ ਦਾ ਰਾਹ ਉਨ੍ਹਾਂ ਦੀਆਂ ਦੁਕਾਨਾਂ 'ਚੋਂ ਨਿਕਲਦਾ ਹੈ ਅਤੇ ਲੋਕ ਇਨ੍ਹਾਂ ਰਸਤਿਆਂ ਦਾ ਇਸਤੇਮਾਲ ਕਰਨਗੇ।

PunjabKesari

ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੂੰ ਕੋਈ ਇਤਰਾਜ਼ ਹੈ ਤਾਂ ਸਰਕਾਰ ਤੁਰੰਤ ਲਾਕਡਾਊਨ ਲਗਾ ਦੇਵੇ ਤਾਂ ਜੋ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਰਹਿਣ ਅਤੇ ਲੋਕ ਸੜਕਾਂ 'ਤੇ ਨਾ ਨਿਕਲਣ।
 


author

Babita

Content Editor

Related News