ਗੈਂਗਸਟਰ ਅਮਰੀਕ ਸਿੰਘ ਨੂੰ ਭਜਾਉਣ ਵਾਲੇ 11 ਦੋਸ਼ੀ ਪੁਲਸ ਨੇ ਚੁੱਕੇ, ਕੀਤਾ ਵੱਡਾ ਖੁਲਾਸਾ
Friday, Oct 14, 2022 - 05:12 AM (IST)
ਪਟਿਆਲਾ (ਕੰਵਲਜੀਤ ਕੰਬੋਜ) : ਸਥਾਨਕ ਰਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਭੱਜੇ ਗੈਂਗਸਟਰ ਅਮਰੀਕ ਸਿੰਘ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ, ਜਿਸ ਤਹਿਤ ਪੁਲਸ ਨੇ 11 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਕੈਦੀ ਅਮਰੀਕ ਸਿੰਘ ਨੂੰ ਭਜਾਉਣ ਲਈ ਵੱਡੀ ਸਾਜਿਸ਼ ਰਚੀ ਗਈ ਸੀ। 1 ਅਕਤੂਬਰ ਨੂੰ ਪਟਿਆਲਾ ਜੇਲ੍ਹ 'ਚ ਬੰਦ ਅਮਰੀਕ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਪੁਲਸ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਉਹ ਐਕਸਰੇ ਵਿਭਾਗ 'ਚੋਂ ਆਪਣੇ ਸਾਥੀਆਂ ਦੇ ਨਾਲ ਭੱਜ ਗਿਆ ਸੀ।
ਇਹ ਵੀ ਪੜ੍ਹੋ : ਭੂਤ ਕੱਢਣ ਲਈ ਬੇਟੀ ਨੂੰ ਭੁੱਖਾ-ਪਿਆਸਾ ਰੱਖਿਆ, ਬੰਨ੍ਹ ਕੇ ਕੁੱਟਦੇ ਰਹੇ ਤੇ ਮਰਨ ਤੋਂ ਬਾਅਦ...
ਅੱਜ ਅਮਰੀਕ ਸਿੰਘ ਨੂੰ ਭੱਜਿਆਂ 14 ਦਿਨ ਹੋ ਚੁੱਕੇ ਹਨ ਪਰ ਉਸ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋ ਸਕੀ ਪਰ ਪੁਲਸ ਨੇ ਅਮਰੀਕ ਸਿੰਘ ਨੂੰ ਭਜਾਉਣ ਵਾਲੇ 11 ਵਿਅਕਤੀ ਗ੍ਰਿਫ਼ਤਾਰ ਕਰ ਲਏ ਹਨ, ਜਿਨ੍ਹਾਂ 'ਚ ਮੁੱਖ ਮੁਲਜ਼ਮ ਮਨਦੀਪ ਸਿੰਘ ਵੀ ਸ਼ਾਮਲ ਹੈ, ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ। ਉਸ ਉਪਰ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਤੇ ਬਾਕੀ ਦੇ ਮੁੱਖ ਮੁਲਜ਼ਮ ਵੀ ਇਸ ਘਟਨਾ 'ਚ ਸ਼ਾਮਲ ਸਨ ਤੇ ਉਨ੍ਹਾਂ 'ਤੇ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਵਿਚ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ, ਜਿਨ੍ਹਾਂ ਤੋਂ ਗੈਂਗਸਟਰ ਅਮਰੀਕ ਸਿੰਘ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਜਦੋਂ ਅਮਰੀਕ ਸਿੰਘ ਇਲਾਜ ਦੌਰਾਨ ਰਜਿੰਦਰਾ ਹਸਪਤਾਲ ਤੋਂ ਭੱਜਿਆ ਸੀ ਤਾਂ ਉਸ ਸਮੇਂ ਜਿਹੜੇ ਮੁਲਾਜ਼ਮ ਉਸ ਸਮੇਂ ਤਾਇਨਾਤ ਸੀ, ਉਨ੍ਹਾਂ 'ਤੇ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ। ਕੁੱਲ 2 ਪੁਲਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਅਧਿਆਪਕਾਂ ਦੀ ਹੋਵੇਗੀ ਭਰਤੀ, ਸਿੱਖਿਆ ਵਿਭਾਗ ਨੇ ਕੱਢਿਆ ਇਸ਼ਤਿਹਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।