80 ਪੁਲਸ ਮੁਲਾਜ਼ਮਾਂ ਦੀ ਟੀਮ ਨੇ ਥਾਣਾ ਸੀ-ਡਵੀਜ਼ਨ ਤੇ ਸੁਲਤਾਨਵਿੰਡ ਖੇਤਰਾਂ ’ਚ ਚਲਾਈ ਤਲਾਸ਼ੀ ਮੁਹਿੰਮ

Monday, Apr 18, 2022 - 01:14 PM (IST)

80 ਪੁਲਸ ਮੁਲਾਜ਼ਮਾਂ ਦੀ ਟੀਮ ਨੇ ਥਾਣਾ ਸੀ-ਡਵੀਜ਼ਨ ਤੇ ਸੁਲਤਾਨਵਿੰਡ ਖੇਤਰਾਂ ’ਚ ਚਲਾਈ ਤਲਾਸ਼ੀ ਮੁਹਿੰਮ

ਅੰਮ੍ਰਿਤਸਰ (ਜਸ਼ਨ) - ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵਲੋਂ ਸਮਾਜ ਵਿਚ ਨਸ਼ਿਆਂ, ਵਾਹਨ ਚੋਰੀਆਂ, ਸਨੈਚਿੰਗ, ਪੋਸਤ ਅਤੇ ਹੋਰ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਡੀ. ਸੀ. ਪੀ. ਡਿਟੈਕਟਿਵ ਰਛਪਾਲ ਸਿੰਘ ਦੀ ਅਗਵਾਈ ਹੇਠ ਏ. ਡੀ. ਸੀ. ਪੀ. 1 ਨਵਜੋਤ ਸਿੰਘ, ਏ. ਸੀ. ਪੀ. (ਪੀ. ਬੀ. ਆਈ.) ਹਰਜਿੰਦਰ ਕੁਮਾਰ, ਇੰਚਾਰਜ ਆਬਕਾਰੀ ਸਟਾਫ਼, ਇੰਚਾਰਜ ਐਂਟੀ ਨਾਰਕੋਟਿਕ ਸੈੱਲ ਅਤੇ ਥਾਣਾ ਸੀ ਡਵੀਜ਼ਨ ਅਤੇ ਥਾਣਾ ਸੁਲਤਾਨਵਿੰਡ ਦੇ ਐੱਸ. ਐੱਚ. ਓ. ਅਤੇ ਹੋਰ 80 ਪੁਲਸ ਜਵਾਨਾਂ ਨੇ ਥਾਣਾ ਸੀ-ਡਵੀਜ਼ਨ ਅਤੇ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਕਈ ਇਲਾਕਿਆਂ ’ਚ ਤਲਾਸ਼ੀ ਕੀਤੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਪੁਲਸ ਨੇ ਗੁੱਜਰ ਪੁਰਾ, ਪੱਤੀ ਪੰਡਰਾ, ਪੱਤੀ ਦਾਦੂਜਾਲਾ, ਪੱਤੀ ਸੁਲਤਾਨ ਕੀ, ਪੱਤੀ ਬਾਬਾ ਜੀਵਨ ਸਿੰਘ, ਪੱਤੀ ਮਨਸੂਰੀ ਦੀ, ਪੱਤੀ ਭੈਣੀਵਾਲ, ਪੱਤੀ ਬਲੋਲ ਦੀ ਅਤੇ ਪੱਟੀ ਸ਼ਾਹੂ ਦੀ ਆਦਿ ਖੇਤਰਾਂ ਵਿਚ ਛਾਪੇਮਾਰੀ ਕਰਕੇ ਘਰ-ਘਰ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੌਰਾਨ ਸ਼ੱਕੀ ਅਤੇ ਅਪਰਾਧਿਕ ਵਿਅਕਤੀਆਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਨੇ 35 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ


author

rajwinder kaur

Content Editor

Related News