ਕਪੂਰਥਲਾ: ਵੱਖ-ਵੱਖ ਥਾਣਿਆਂ ਤੇ ਵਿੰਗਾ ‘ਚ ਤਾਇਨਾਤ ਕਰੀਬ 400 ਪੁਲਸ ਕਰਮਚਾਰੀ ਤੇ ਅਧਿਕਾਰੀ ਦੇ ਹੋਏ ਤਬਾਦਲੇ

Sunday, Dec 20, 2020 - 06:44 PM (IST)

ਕਪੂਰਥਲਾ (ਭੂਸ਼ਣ)— ਹੁਣ ਆਪਣੇ ਰਿਹਾਇਸ਼ੀ ਖੇਤਰ ‘ਚ ਪੈਂਦੇ ਪੁਲਿਸ ਸਟੇਸ਼ਨ ‘ਚ ਡਿਊਟੀ ਨਹੀ ਕਰ ਸਕਣਗੇ ਪੁਲਸ ਕਰਮਚਾਰੀ ਅਤੇ ਅਧਿਕਾਰੀ, ਡੀ.ਜੀ.ਪੀ ਪੰਜਾਬ ਵੱਲੋਂ ਜਾਰੀ ਕੀਤੇ ਇਕ ਲਿਖਤੀ ਹੁਕਮ ਦੇ ਅਨੁਸਾਰ ਉਨ੍ਹਾਂ ਸਾਰੇ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜੋ ਇਕ ਹੀ ਥਾਣੇ ‘ਚ ਜਾਂ ਤਾਂ ਵਾਰੀ-ਵਾਰੀ ਨਾਲ 9 ਸਾਲ ਦੀ ਸਮਾਂ ਅਵਧੀ ਪੂਰੀ ਕਰ ਚੁੱਕੇ ਹਨ ਜਾਂ ਫਿਰ ਆਪਣੇ ਰਿਹਾਇਸ਼ੀ ਥਾਣੇ ‘ਚ ਮੌਜੂਦ ਹਨ। ਡੀ. ਜੀ. ਪੀ ਦੇ ਇਨ੍ਹਾਂ ਹੁਕਮਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਸ ‘ਚ ਵੱਖ-ਵੱਖ ਥਾਣਿਆਂ ਅਤੇ ਵਿੰਗਾਂ ‘ਚ ਤਾਇਨਾਤ ਕਰੀਬ 400 ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਜਗਰਾਓਂ ’ਚ ਵੱਡੀ ਵਾਰਦਾਤ, NRI ਦੋਸਤਾਂ ਨੇ ਮੋਟਰ ’ਤੇ ਲਿਜਾ ਕੇ ਗੋਲੀਆਂ ਨਾਲ ਭੁੰਨਿਆ ਦੋਸਤ

ਜ਼ਿਕਰਯੋਗ ਹੈ ਕਿ ਲੋਕਾਂ ਨੂੰ ਨਿਰਪੱਖ ਨਿਆਂ ਦੇਣ ਦੇ ਮਕਸਦ ਨਾਲ ਡੀ. ਜੀ. ਪੀ ਦਿਨਕਰ ਗੁਪਤਾ ਨੇ ਸੂਬੇ ਭਰ ‘ਚ ਜਾਰੀ ਆਪਣੇ ਹੁਕਮਾਂ ‘ਚ ਲੰਬੇ ਸਮੇਂ ਤੋਂ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਬਦਲਣ ਦੇ ਹੁਕਮ ਦਿੱਤੇ ਹਨ ਤਾਂ ਜੋ ਅਪਰਾਧ ਵਿਰੋਧੀ ਮੁਹਿੰਮ ਨੂੰ ਜਿੱਥੇ ਹੋਰ ਵੀ ਤੇਜੀ ਨਾਲ ਚਲਾਇਆ ਜਾ ਸਕੇ ਉੱਥੇ ਹੀ ਅਪਰਾਧੀਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿਮਮ ‘ਚ ਨਵੇਂ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾ ਸਕੇ। ਦੱਸਿਆ ਜਾਂਦਾ ਹੈ ਕਿ ਡੀ. ਜੀ. ਪੀ ਪੰਜਾਬ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਦਾ ਮਕਸਦ ਇਹ ਵੀ ਹੈ ਕਿ ਪੁਲਸ ਕਾਰਵਾਈ ਨੂੰ ਛੋਟੇ ਪੱਧਰ ‘ਤੇ ਲੰਿਕ ਹੋਣ ਤੋਂ ਬਚਾਇਆ ਜਾ ਸਕੇ ਤਾਂ ਜੋ ਡਰੱਗ ਮਾਫੀਆ ਤੇ ਅਪਰਾਧੀਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਸਹੀ ਪਟਰੀ ‘ਤੇ ਲਿਆਂਦਾ ਜਾ ਸਕੇ। ਇਨ੍ਹਾਂ ਹੁਕਮਾਂ ਦੀ ਲਡ਼ੀ ‘ਚ ਐੱਸ. ਐੱਸ. ਪੀ ਕਪੂਰਥਲਾ ਕੰਵਰਦੀਪ ਕੌਰ ਨੇ ਜ਼ਿਲ੍ਹੇ ‘ਚ 15 ਥਾਣਾ ਖੇਤਰਾਂ ਤੇ ਵੱਖ-ਵੱਖ ਵਿੰਗਾਂ ‘ਚ ਤਾਇਨਾਤ ਕਰੀਬ 400 ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆ ਦਾ ਤਬਾਦਲਾ ਕਰ ਦਿੱਤਾ ਹੈ। 
ਇਨ੍ਹਾਂ ‘ਚੋਂ ਜ਼ਿਆਦਾਤਰ ਪੁਲਸ ਕਰਮਚਾਰੀ ਲੰਬੇ ਸਮੇਂ ਤੋਂ ਇੱਕ ਹੀ ਸਬ ਡਿਵੀਜ਼ਨ ‘ਚ ਤਾਇਨਾਤ ਸਨ ਅਤੇ ਤਬਾਦਲਾ ਹੋਣ ਤੋਂ ਬਾਅਦ ਕੁਝ ਹੀ ਦਿਨਾਂ ਤੋਂ ਬਾਅਦ ਫਿਰ ਤੋਂ ਵਾਪਸ ਆਪਣੇ ਪੁਰਾਣੇ ਥਾਣੇ ‘ਚ ਪਰਤ ਆਉਂਦੇ ਸਨ ਪਰ ਹੁਣ ਇਸ ਪੂਰੀ ਪ੍ਰਕਿਰਿਆ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਐੱਸ. ਐੱਸ. ਪੀ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਨਾਲ ਜਿੱਥੇ ਕਪੂਰਥਲਾ ਸਬ ਡਿਵੀਜ਼ਨ ‘ਚ ਤਾਇਨਾਤ ਵੱਡੀ ਗਿਣਤੀ ‘ਚ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਤਬਾਦਲਾ ਫਗਵਾੜਾ ਸਬ ਡਿਵੀਜ਼ਨ ‘ਚ ਹੋਇਆ ਹੈ। ਉੱਥੇ ਹੀ ਭੁਲੱਥ ਅਤੇ ਸੁਲਤਾਨਪੁਰ ਲੋਧੀ ਸਬ ਡਿਵੀਜ਼ਨਾਂ ਨਾਲ ਸਬੰਧਤ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਤਬਾਦਲਾ ਕਪੂਰਥਲਾ ਸਬ ਡਿਵੀਜ਼ਨ ‘ਚ ਹੋਇਆ ਹੈ। ਤਬਾਦਲਿਆਂ ਦੀ ਇਸ ਸੂਚੀ ‘ਚ ਕਪੂਰਥਲਾ ਅਤੇ ਫਗਵਾੜਾ ਦੀ ਟ੍ਰੈਫਿਕ ਅਤੇ ਪੀ. ਸੀ. ਆਰ. ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ‘ਚ ਕਾਫ਼ੀ ਵੱਡੇ ਪੱਧਰ ਤੇ ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲਿਆਂ ਦੇ ਇਸ ਦੌਰ ਦੇ ਕਾਰਨ ਆਉਣ ਵਾਲੇ ਦਿਨਾਂ ‘ਚ ਨਵੇਂ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਤਾਇਨਾਤੀ ਦੇ ਕਾਰਨ ਅਪਰਾਧ ਵਿਰੋਧੀ ਮੁਹਿੰਮ ‘ਚ ਹੋਰ ਵੀ ਤੇਜੀ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਕਰੋ ਦਰਸ਼ਨ ਗੁਰਦੁਆਰਾ ਕੋਤਵਾਲੀ ਸਾਹਿਬ ਦੇ, ਇਸ ਸਥਾਨ ’ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀ ਸੀ ਕੈਦ

10 ਤੋਂ ਲੈ ਕੇ 15 ਸਾਲਾਂ ਤੋਂ ਟਿਕੇ ਹੋਏ ਸਨ ਤਬਦੀਲ ਕੀਤੇ ਕਈ ਪੁਲਸ ਕਰਮਚਾਰੀ
ਜ਼ਿਲ੍ਹਾ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਅਤੇ ਵਿੰਗਾਂ ਤੋਂ ਤਬਦੀਲ ਕੀਤੇ ਗਏ ਕਈ ਪੁਲਸ ਕਰਮਚਾਰੀ ਤਾਂ 10 ਤੋਂ ਲੈ ਕੇ 15 ਸਾਲਾਂ ਤੋਂ ਇਕ ਹੀ ਪੁਲਸ ਸਟੇਸ਼ਨ ਜਾਂ ਵਿੰਗ ‘ਚ ਤਾਇਨਾਤ ਸਨ। ਜਿਨ੍ਹਾਂ ‘ਚ ਕਈ ਕੁਝ ਦਿਨਾਂ ਦੇ ਲਈ ਤਬਦੀਲ ਤਾਂ ਹੋ ਜਾਂਦੇ ਸਨ ਪਰ ਫਿਰ ਤੋਂ ਵਾਪਸ ਆਪਣੇ ਪੁਰਾਣੇ ਥਾਣਿਆਂ ਅਤੇ ਵਿੰਗਾਂ ‘ਚ ਪਰਤ ਆਉਂਦੇ ਸਨ ਪਰ ਇਸ ਵਾਰ ਅਜਿਹੇ ਸਾਰੇ ਪੁਲਸ ਕਰਮਚਾਰੀਆਂ ਨੂੰ ਸਖ਼ਤ ਹੁਕਮ ਜਾਰੀ ਕਰ ਨਵੇਂ ਤਾਇਨਾਤੀ ਸਥਾਨਾਂ ‘ਤੇ ਜਾਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ:ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ

ਕੀ ਕਹਿੰਦੇ ਹਨ ਐੱਸ. ਐੱਸ. ਪੀ
ਇਸ ਸਬੰਧ ‘ਚ ਜਦੋਂ ਐੱਸ. ਐੱਸ. ਪੀ ਕਪੂਰਥਲਾ ਕੰਵਰਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੀ. ਜੀ. ਪੀ ਪੰਜਾਬ ਦੇ ਹੁਕਮਾਂ ‘ਤੇ ਜ਼ਿਲ੍ਹੇ ਦੇ ਸਾਰੇ ਥਾਣਾ ਖੇਤਰਾਂ ਅਤੇ ਵਿੰਗਾਂ ‘ਚ ਵੱਡੀ ਗਿਣਤੀ ‘ਚ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਨਾਲ ਹੁਣ ਅਪਰਾਧ ਵਿਰੋਧੀ ਮੁਹਿੰਮ ‘ਚ ਹੋਰ ਵੀ ਤੇਜੀ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ


shivani attri

Content Editor

Related News