ਪੁਲਸ ਮੁਲਾਜ਼ਮਾਂ ਨੂੰ ਵਿਆਹ ’ਚ ਫਾਇਰਿੰਗ ਕਰਨੀ ਪਈ ਮਹਿੰਗੀ, ਹੋਇਆ ਪਰਚਾ ਦਰਜ

Sunday, Feb 21, 2021 - 11:30 AM (IST)

ਫਿਰੋਜ਼ਪੁਰ/ਘੱਲ ਖੁਰਦ (ਮਲਹੋਤਰਾ, ਕੁਮਾਰ, ਅਨੰਦ, ਦਲਜੀਤ, ਸੰਨੀ): ਆਪਣੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿਚ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਨਾ ਪੰਜਾਬ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਨੂੰ ਮਹਿੰਗਾ ਪੈ ਗਿਆ ਜਦ ਕਿਸੇ ਨੇ ਇਸ ਦੀ ਸ਼ਿਕਾਇਤ ਪੁਲਸ ਉਚ ਅਧਿਕਾਰੀਆਂ ਨੂੰ ਕਰ ਦਿੱਤੀ। ਮਾਮਲਾ ਪਿੰਡ ਠੇਠਰ ਕਲਾਂ ਦਾ ਹੈ। ਡੀ. ਆਈ. ਜੀ. ਵੱਲੋਂ ਉਕਤ ਵਿਆਹ ਸਮਾਗਮ ਦੀ ਵੀਡੀਓ ਦੀ ਜਾਂਚ ਤੋਂ ਬਾਅਦ ਦੋ ਇੰਸਪੈਕਟਰਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:  ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹੋ ਕਿਸਾਨੀ ਘੋਲ ਨੂੰ ਬਿਆਨ ਕਰਦੇ ਪੰਜਾਬੀ  ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਅਖਾਣ’

ਕੀ ਹੈ ਮਾਮਲਾ
ਐੱਸ. ਆਈ. ਜੱਜਪਾਲ ਸਿੰਘ ਅਨੁਸਾਰ ਬੀਤੇ ਦਿਨੀਂ 10 ਜਨਵਰੀ ਨੂੰ ਏ. ਐੱਸ. ਆਈ. ਜਗਰੂਪ ਸਿੰਘ ਵਾਸੀ ਠੇਠਰ ਕਲਾਂ ਦੇ ਲਡ਼ਕੇ ਦਾ ਵਿਆਹ ਸੀ। ਇਸ ਸਮਾਗਮ ’ਚ ਸਬ-ਇੰਸਪੈਕਟਰ ਗੁਰਤੇਜ ਸਿੰਘ ਵੀ ਪਹੁੰਚੇ ਹੋਏ ਸਨ। ਵਿਆਹ ਦੌਰਾਨ ਦੋਵਾਂ ਨੇ ਅਸਾਲਟ ਰਾਈਫਲਾਂ ਦੇ ਨਾਲ ਫਾਇਰਿੰਗ ਕੀਤੀ, ਜਿਸ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਮਾਮਲਾ ਉਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ। ਡੀ. ਆਈ. ਜੀ. ਵੱਲੋਂ ਇਸ ਵੀਡੀਓ ਦੀ ਜਾਂਚ ਕਰਵਾਈ ਗਈ ਅਤੇ ਐੱਸ. ਪੀ. ਇਨਵੇਸਟੀਗੇਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਉਕਤ ਦੋਵਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਹੈ। ਅਗਲੀ ਕਾਰਵਾਈ ਅਧਿਕਾਰੀਆਂ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਗੁਰਦੁਆਰਿਆਂ ਦੀ ਪਵਿੱਤਰਤਾ ਖ਼ਾਤਰ ਆਪਾ ਵਾਰਨ ਦੀ ਮਿਸਾਲ: ਸਾਕਾ ਨਨਕਾਣਾ ਸਾਹਿਬ


Shyna

Content Editor

Related News