ਪਾਕਿਸਤਾਨੀ ਡਰੋਨ ਬਰਾਮਦ, ਇਲਾਕੇ ’ਚ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਸ਼ੁਰੂ
Monday, Nov 02, 2026 - 06:18 PM (IST)
ਬਟਾਲਾ/ਡੇਰਾ ਬਾਬਾ ਨਾਨਕ/ਕਲਾਨੌਰ (ਬੇਰੀ, ਮਨਮੋਹਨ)- ਐਂਟੀ ਡਰੋਨ ਪੁਲਸ ਟੀਮ ਨੇ ਸਰਹੱਦੀ ਪਿੰਡ ਪੱਖੋਕੇ ਮਹਿਮਾਰਾ ਦੇ ਖੇਤਾਂ ਤੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ, ਆਈ. ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਬਟਾਲਾ ਡਾ. ਮਹਿਤਾਬ ਸਿੰਘ ਵੱਲੋਂ ਸਰਹੱਦੀ ਖੇਤਰ ’ਚ ਪਾਕਿਸਤਾਨੀ ਡਰੋਨਾਂ ਦੀ ਘੁਸਪੈਠ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਐਂਟੀ ਡਰੋਨ ਟੀਮ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
ਉਨ੍ਹਾਂ ਦੱਸਿਆ ਕਿ ਐਂਟੀ ਡਰੋਨ ਡਿਵਾਈਸ ਰਾਹੀਂ ਟੀਮ ਨੂੰ ਪਿੰਡ ਪੱਖੋਕੇ ਮਹਿਮਾਰਾ ਦੇ ਇਕ ਖੇਤ ’ਚ ਡਰੋਨ ਦੀ ਲੋਕੇਸ਼ਨ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਪਾਕਿਸਤਾਨ ਵਲੋਂ ਭੇਜਿਆ ਗਿਆ ਡਰੋਨ ਕਬਜ਼ੇ ’ਚ ਲੈ ਲਿਆ ਗਿਆ। ਪੁਲਸ ਨੇ ਡਰੋਨ ਨੂੰ ਸੀਲ ਕਰਕੇ ਪੂਰੇ ਇਲਾਕੇ ’ਚ ਵਿਸ਼ੇਸ਼ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ ਰਹੇ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
