ਹੜ੍ਹਾਂ ’ਚ ਹੁਣ ਤਕ 389 ਲੋਕਾਂ ਦੀਆਂ ਜਾਨਾਂ ਬਚਾਅ ਚੁੱਕਾ ਹੈ ਜਾਂਬਾਜ਼ ਅਫਸਰ

Friday, Aug 30, 2019 - 02:27 PM (IST)

ਜਲੰਧਰ—ਰਾਸ਼ਟਰੀ ਪੱਧਰ ਦਾ ਇਹ ਤੈਰਾਕ ਪੁਲਸ ਮੁਲਾਜ਼ਮ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਕਾਰਜਾਂ ਦੌਰਾਨ ਹੁਣ ਤਕ ਲਗਭਗ 389 ਵਿਅਕਤੀਆਂ ਨੂੰ ਜਾਨਾਂ ਬਚਾਅ ਚੁੱਕਾ ਹੈ। ਜਾਣਕਾਰੀ ਮੁਤਾਬਕ ਇੰਸਪੈਕਟਰ ਮਨੋਜ ਸਿੰਘ, ਜੋ ਕਿ ਐੱਸ.ਡੀ.ਆਰ.ਐੱਫ. ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕੌਮੀ ਪੱਧਰੀ ਤੈਰਾਕੀ ਚੈਂਪੀਅਨਸ਼ਿਪ ’ਚ ਕੋਲਕਾਤਾ ਅਤੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਜਾਬ ’ਚ ਹੜ੍ਹ ਆਏ ਹਨ ਉਸ ਸਮੇਂ ਤੋਂ ਉਹ ਐੱਸਡੀ.ਆਰ.ਐੱਫ ਦੀ ਟੀਮ ਦੇ ਨਾਲ ਹਨ। ਉਨ੍ਹਾਂ ਨੇ ਕੋਲਕਾਤਾ, ਪੰਜਾਬ ਨੂੰ ਨੈਸ਼ਨਲ ਲੈਵਲ ਤੈਰਾਕੀ ਚੈਂਪੀਅਨਸ਼ਿਪ ’ਚ ਰਿਪਰਜੈਂਟ ਕੀਤਾ ਸੀ। ਜਲੰਧਰ ਐੱਸ.ਡੀ.ਆਰ.ਐੱਫ ਦੇ ਸੀਨੀਅਰ ਇੰਸਪੈਕਟਰ ਮਨੋਜ ਕੁਮਾਰ ਵਲੋਂ ਤੈਰਾਕੀ ਮੁਕਾਬਿਲਆਂ ’ਚ ਮਾਰੀਆਂ ਮੱਲਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਪੰਜਾਬ ਪੁਲਸ ਫੋਰਸ ਦੇ ਮਹਿਮਾਨ ਕੋਚ ਵਜੋਂ ਭਰਤੀ ਕਰ ਲਿਆ ਸੀ। 

ਮਨੋਜ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਆਏ ਹੜ੍ਹਾਂ ਦੌਰਾਨ ਹੁਣ ਤਕ 389 ਲੋਕਾਂ ਦੀ ਜਾਨਾਂ ਬਚਾਅ ਚੁੱਕੇ ਹਨ। ਉਨ੍ਹਾਂ ਦਾ ਜਨਮ ਕੋਲਕਾਤਾ ’ਚ ਹੋਇਆ ਹੈ ਅਤੇ ਪੰਜਾਬ ਪੁਲਸ ਦੇ ਸੱਦੇ ’ਤੇ ਉਹ ਪੰਜਾਬ ਆਏ ਹਨ ਅਤੇ ਉਸ ਸਮੇਂ ਤੋਂ ਪੰਜਾਬ ਪੁਲਸ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਜਿਵੇਂ ਮਧਾਲਾ ਚੰਨਾ, ਮਧਲਾ, ਗਾਟਾ ਮੁੰਡੀ ਕਾਸੂ, ਜਲਾਲਪੁਰ, ਸਰਦਾਰਵਾਲਾ, ਮੁੰਡੀ ਚੋਹਲੀਆਂ, ਜੈਨੀਆ ਚਾਹਲ ਆਦਿ ਕਈ ਪਿੰਡਾਂ ’ਚ ਕਿਸ਼ਤੀ ਦੇ ਟਾਪੂਆਂ ਤੇ ਉਨ੍ਹਾਂ ਨੇ ਰਾਹਤ ਸਮੱਗਰੀ ਪਹੁੰਚੀ ਹਨ। ਉਨ੍ਹਾਂ ਨੇ ਸਮੱਗਰੀ ’ਚ ਪਾਣੀ ਦੀਆਂ ਬੋਤਲਾਂ, ਦੁੱਧ, ਸੁੱਕਾ ਦੁੱਧ, ਕੰਬਲ, ਚੀਨੀ, ਚਾਹ, ਦਵਾਈਆਂ ਆਦਿ ਪਹੁੰਚਾਈਆਂ ਹਨ।


Shyna

Content Editor

Related News