ਬੰਗਾਲੀਪੁਰ ਦਾ ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਇਆ
Tuesday, Jul 14, 2020 - 06:03 PM (IST)
ਦਸੂਹਾ (ਝਾਵਰ) : ਬਲਾਕ ਦਸੂਹਾ ਦੇ ਪਿੰਡ ਬੰਗਾਲੀਪੁਰ ਦੇ ਇਕ ਪੁਲਸ ਮੁਲਾਜ਼ਮ ਗੁਰਮੋਹਨ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਸ ਪਿੰਡ ਵਿਚ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ.ਐੱਮ.ਓ. ਡਾ.ਐੱਸ.ਪੀ. ਸਿੰਘ, ਵਿਜੈ, ਵਿਕਾਸ, ਸ਼ਸ਼ੀਪਾਲ, ਰੈਪਿਡ ਰਿਸਪਾਂਸ ਟੀਮ ਪਹੁੰਚ ਗਈ। ਜਿੱਥੇ ਪੁਲਸ ਮੁਲਾਜ਼ਮ ਗੁਰਮੋਹਣ ਸਿੰਘ ਛੁੱਟੀ 'ਤੇ ਆਏ ਸਨ ਅਤੇ 11 ਜੁਲਾਈ ਨੂੰ ਇਸ ਦਾ ਟੈਸਟ ਲਿਆ ਗਿਆ ਸੀ। ਐੱਸ.ਐੱਮ. ਓ. ਡਾ. ਐਸ. ਪੀ. ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਆਏ ਪੁਲਸ ਮੁਲਾਜ਼ਮ ਆਰ.ਟੀ.ਏ. ਦਫਤਰ ਜਲੰਧਰ ਵਿਖੇ ਤਇਨਾਤ ਸੀ ਜੋ ਕਿ ਕੁਝ ਦਿਨਾਂ ਤੋਂ ਛੁੱਟੀ ਸੀ।
ਕੋਰੋਨਾ ਪਾਜ਼ੇਟਿਵ ਆਏ ਪੁਲਸ ਮੁਲਾਜ਼ਮ ਨੂੰ ਰਿਆਤ ਬਾਹਰਾ ਦੇ ਆਈਸੋਲੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ। ਇਸ ਦੇ ਸੰਪਰਕ ਵਿਚ ਆਏ ਹੋਰ ਮੈਂਬਰਾਂ ਦੇ ਵੀ ਟੈਸਟ ਲਏ ਜਾ ਰਹੇ ਹਨ।