ਫਰੀਦਕੋਟ ਵਿਚ ਦੋ ਪੁਲਸ ਮੁਲਾਜ਼ਮਾਂ ਸਣੇ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ

Saturday, Jul 25, 2020 - 06:15 PM (IST)

ਫਰੀਦਕੋਟ ਵਿਚ ਦੋ ਪੁਲਸ ਮੁਲਾਜ਼ਮਾਂ ਸਣੇ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ

ਫਰੀਦਕੋਟ (ਜਗਤਾਰ) : ਪੰਜਾਬ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਭਰ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਉਥੇ ਹੀ ਫਰੀਦਕੋਟ ਵਿਚ 9 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਅੰਦਰ ਕੋਰੋਨਾ ਮਹਾਮਾਰੀ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 88 ਹੋ ਗਈ ਹੈ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਵਿਚ 4 ਕੋਟਕਪੂਰਾ ਦੇ, 1 ਜੇਲ ਪੁਲਸ ਦਾ ਮੁਲਾਜਮ, 1 ਗੋਲੇਵਾਲਾ ਤੋਂ 15 ਸਾਲਾ ਬੱਚਾ, 1 ਪੁਲਸ ਮੁਲਾਜ਼ਮ ਜੋ ਜੈਤੋ ਨਾਲ ਸਬੰਧਿਤ ਹੈ ਅਤੇ ਬਠਿੰਡਾ ਤੋਂ ਰਿਪੋਰਟ ਹੋਇਆ। ਇਸ ਤੋਂ ਇਲਾਵਾ ਦੋ ਮਾਮਲੇ ਪਿੰਡ ਲੰਭਵਾਲੀ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲ ਵਿਰੁੱਧ ਲੁਧਿਆਣਾ ਦੀ ਅਦਾਲਤ 'ਚ ਸ਼ਿਕਾਇਤ ਦਾਖ਼ਲ (ਵੀਡੀਓ)

ਦੱਸਣਯੋਗ ਹੈ ਕਿ ਭਾਰਤ ਸਣੇ ਪੰਜਾਬ ਭਰ ਵਿਚ ਕੋਰੋਨਾ ਮਹਾਮਾਰੀ ਦੀ ਰਫ਼ਤਾਰ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਹ ਅੰਕੜੇ 1337022 ਤੋਂ ਪਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਦੇ ਅੰਕੜੇ 12350 ਤੋਂ ਟੱਪ ਚੁੱਕੇ ਹਨ। ਪੰਜਾਚ ਕੋਰੋਨਾ ਲਗਭਗ 285 ਲੋਕਾਂ ਦੀ ਜਾਨ ਲੈ ਚੁੱਕੇ ਹੈ। ਇਨ੍ਹਾਂ ਵਿਚੋਂ 65 ਮੌਤਾਂ ਇਕੱਲੇ ਅੰਮ੍ਰਿਤਸਰ ਵਿਚ ਹੀ ਹੋ ਚੁੱਕੀਆਂ ਹਨ, ਇਸ ਤੋਂ ਬਾਅਦ ਲੁਧਿਆਣਾ ਵਿਚ 52 ਅਤੇ ਜਲੰਧਰ ਵਿਚ 36 ਲੋਕਾਂ ਦੀ ਮੌਤ ਕੋਰੋਨਾ ਕਾਰਣ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਤਰਨਤਾਰਨ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਤਿੰਨ ਪਰਿਵਾਰ, ਇਕ ਨੇ ਗਵਾਈ ਅੱਖਾਂ ਦੀ ਰੌਸ਼ਨੀ


author

Gurminder Singh

Content Editor

Related News