ਪੁਲਸ ਵੱਲੋਂ 150 ਗ੍ਰਾਮ ਹੈਰੋਇਨ ਤੇ 2 ਪਿਸਟਲਾਂ ਸਮੇਤ 3 ਨਸ਼ਾ ਸਮੱਗਲਰ ਕਾਬੂ

03/22/2021 9:15:51 PM

ਸੁਲਤਾਨਪੁਰ ਲੋਧੀ,(ਸੁਰਿੰਦਰ ਸਿੰਘ ਸੋਢੀ,ਅਸ਼ਵਨੀ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਥਾਣਾ ਫੱਤੂਢੀਘਾ ਥਾਣਾ ਫੱਤੂਢੀਘਾ ਦੀ ਮਹਿਲਾ ਮੁੱਖ ਅਫਸਰ ਸੌਨਮਦੀਪ ਕੌਰ ਦੀ ਅਗਵਾਈ 'ਚ ਪੁਲਸ ਨੇ ਪਿੰਡ ਰਤੜਾ ਤੇ ਪਿੰਡ ਖਾਨਪੁਰ ਦੀ ਹੱਦ ਚ ਸ਼ਪੈਸ਼ਲ ਨਾਕਾਬੰਦੀ ਕਰਕੇ ਇੱਕ ਕਾਰ 'ਚ ਆ ਰਹੇ 3 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਪਿਸਟਲ , 150 ਗ੍ਰਾਮ ਹੈਰੋਇਨ ਤੇ ਕਾਰ ਬ੍ਰਾਂਮਦ ਕੀਤੀ ਹੈ । 
ਇਸ ਬਾਰੇ ਅੱਜ ਸ਼ਾਮ ਡੀ.ਐਸ.ਪੀ ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਦੇ ਆਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਫੱਤੂਢੀਘਾ ਦੀ ਐਸ.ਐਚ.ਓ. ਸੌਨਮਦੀਪ ਕੌਰ ਦੀ ਅਗਵਾਈ 'ਚ ਕੀਤੀ ਨਾਕਾਬੰਦੀ ਦੌਰਾਨ ਇੱਕ ਸਿਲਵਰ ਰੰਗ ਦੀ ਕਾਰ ਸੀ.ਐਚ. 01 ਏ.ਕੇ. 1776 ਆਈ ਜੋ ਕਿ ਬੈਰੀਗੈਟਿੰਗ ਲੱਗੀ ਹੋਣ ਕਾਰਨ ਕਾਹਲੀ 'ਚ ਮੋੜਦਿਆਂ ਨੇੜੇ ਝਾੜੀਆਂ 'ਚ ਡਿੱਗ ਕੇ ਬੰਦ ਹੋ ਗਈ ।

PunjabKesari

ਜਿਸ ਵਿੱਚੋਂ ਭੱਜਣ ਲੱਗੇ ਜਗਰੂਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਕੱਤਰਾ ਥਾਣਾ ਵਲਟੋਹਾ , ਲ਼ਖਵਿੰਦਰ ਸਿੰਘ ਉਰਫ ਭੋਲੂ ਪੁੱਤਰ ਲੇਟ ਹਰਭਜਨ ਸਿੰਘ ਨਿਵਾਸੀ ਢੋਲਣ ਥਾਣਾ ਵਲਟੋਹਾ ਅਤੇ ਦਿਲਰਾਜ ਸਿੰਘ ਉਰਫ ਰਾਜ ਪੁੱਤਰ ਜਸਪਾਲ ਸਿੰਘ ਨਿਵਾਸੀ ਚੋਹਲਾ ਸਾਹਿਬ ਥਾਣਾ ਵਲਟੋਹਾ (ਜ਼ਿਲ੍ਹਾ ਤਰਨਤਾਰਨ ) ਕਾਬੂ ਕੀਤੇ ਗਏ । ਜਿਨ੍ਹਾਂ ਕੋਲੋਂ ਮੋਮੀ ਲਿਫਾਫੇ ਚ ਹੈਰੋਇਨ , ਦੋ ਪਿਸਟਲ , 2 ਮੈਗਜੀਨ ਅਤੇ 5 ਰੌਂਦ 7.65 ਐਮ ਐਮ ਬਰਾਂਮਦ ਕੀਤੇ ਗਏ । ਜਿਨ੍ਹਾਂ ਖਿਲਾਫ ਥਾਣਾ ਫੱਤੂਢੀਘਾ ਵਿਖੇ ਮੁਕੱਦਮਾ ਦਰਜ ਕਰਕੇ ਸੁਲਤਾਨਪੁਰ ਲੋਧੀ ਵਿਖੇ ਅਦਾਲਤ ਚ ਪੇਸ਼ ਕੀਤਾ ਗਿਆ । ਜਿੱਥੇ ਅਦਾਲਤ ਵਲੋਂ ਤਿੰਨਾ ਮੁਲਜਮਾਂ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ । ਡੀ.ਐਸ.ਪੀ ਬੱਲ ਤੇ ਐਸ.ਆਈ ਸੌਨਮਦੀਪ ਕੌਰ ਨੇ ਦੱਸਿਆ ਕਿ ਕਾਬੂ ਕੀਤੇ ਸਮੱਗਲਰਾਂ ਤੋਂ ਹੋਰ ਪੁੱਛਗਿੱਛ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।


Bharat Thapa

Content Editor

Related News