ਮੁਕਤਸਰ ਪੁਲਸ ਦੀ ਵੱਡੀ ਕਾਮਯਾਬੀ, 24 ਘੰਟਿਆਂ 'ਚ ਬਰਾਮਦ ਕੀਤਾ ਚੋਰੀ ਹੋਇਆ ਦੋ ਮਹੀਨੇ ਦਾ ਬੱਚਾ

10/02/2020 6:19:14 PM

ਮਲੋਟ (ਜੁਨੇਜਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਚੋਰੀ ਹੋਏ ਦੋ ਮਹੀਨਿਆਂ ਦੇ ਬੱਚੇ ਨੂੰ 24 ਘੰਟਿਆਂ 'ਚ ਹੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਸੀਨੀਅਰ ਪੁਲਸ ਕਪਤਾਨ ਡੀ. ਸੂਡਰਵਿਲੀ ਨੇ ਦੱਸਿਆ ਕਿ ਵੀਰਵਾਰ ਨੂੰ ਚੋਰੀ ਹੋਏ ਦੋ ਮਹੀਨਿਆਂ ਦੇ ਬੱਚੇ ਅਨੰਦ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਸੀ। ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਹਰ ਪਹਿਲੂ ਤੋਂ ਜਾਂਚ ਕਰਨੀ ਸ਼ੁਰੂ ਕੀਤੀ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਕਾਰਵਾਈ ਕਰਕੇ ਇਹ ਮਾਮਲੇ ਵਿਚ ਸਫਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ :  ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼

ਇਸ ਮਾਮਲੇ ਵਿਚ ਬੱਚੇ ਨੂੰ ਚੋਰੀ ਕਰਨ ਵਾਲੀ ਜਨਾਨੀ ਰਮਨ ਉਰਫ ਕਾਜਲ ਪਤਨੀ ਹਰਨੇਕ ਸਿੰਘ ਵਾਸੀ ਫਿੱਡੇ ਖੁਰਦ ਅਤੇ ਹਰਜਿੰਦਰ ਸਿੰਘ ਉਰਫ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਭਾਈ ਕਾ ਕੇਰਾ ਨੂੰ ਬੱਚਾ ਚੋਰੀ ਕਰਨ ਤੋਂ ਬਾਅਦ ਲੈ ਕੇ ਜਾਣ ਲਈ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚਾ ਚੋਰੀ ਕਰਨ ਤੋਂ ਬਾਅਦ ਅੱਗੇ ਵੇਚਿਆ ਜਾਣਾ ਸੀ। ਪੁਲਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਉਪਰੰਤ ਇਹ ਖੁਲਾਸਾ ਹੋਵੇਗਾ ਕਿ ਇਸ ਗਿਰੋਹ ਦਾ ਨੈਟਵਰਕ ਕਿੱਥੇ-ਕਿੱਥੇ ਹੈ ਅਤੇ ਪਹਿਲਾਂ ਵੀ ਅਜਿਹੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।  

ਇਹ ਵੀ ਪੜ੍ਹੋ :  ਆਪੇ ਤੋਂ ਬਾਹਰ ਹੋਈ ਪਤਨੀ ਨੇ ਭਰਾ ਨਾਲ ਮਿਲ ਪਤੀ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੈਂਚੀ ਨਾਲ ਕੀਤੇ ਵਾਰ

ਐੱਸ. ਐੱਸ. ਪੀ. ਨੇ ਅਨੰਦ ਨੂੰ ਮਾਂ ਦੇ ਹਵਾਲੇ ਕੀਤਾ
ਇਸ ਸਬੰਧੀ ਐੱਸ. ਐੱਸ. ਪੀ. ਡੀ. ਸੂਡਰਵਿਲੀ ਨੇ ਬਰਾਮਦ ਕੀਤੇ ਬੱਚੇ ਨੂੰ ਉਸਦੀ ਮਾਂ ਕਾਂਤਾਂ ਅਤੇ ਪਿਤਾ ਗੋਪੀ ਦੇ ਹਵਾਲੇ ਕੀਤਾ ਤਾਂ ਉਸ ਵੇਲੇ ਮਹੌਲ ਭਾਵੁਕ ਹੋ ਗਿਆ ਸੀ। ਕਾਂਤਾ ਅਤੇ ਗੋਪੀ ਵਾਰ-ਵਾਰ ਪੁਲਸ ਅਧਿਕਾਰੀਆਂ ਦੇ ਪੈਰਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਗਰੀਬ ਮਾਤਾ-ਪਿਤਾ ਦਾ ਕਹਿਣਾ ਹੈ ਪੁਲਸ ਨੇ ਜਿਸ ਪੱਧਰ 'ਤੇ ਕਾਰਵਾਈ ਕਰਕੇ ਉਨ੍ਹਾਂ ਦਾ ਬੱਚਾ ਬਰਾਮਦ ਕਰਕੇ ਉਨ੍ਹਾਂ ਦੇ ਹਵਾਲੇ ਕੀਤਾ ਇਹ ਇਨਸਾਫ਼ ਦੀ ਇਕ ਉਦਹਾਰਣ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਅੰਮ੍ਰਿਤਸਰ 'ਚ ਕੀਤੀ ਖ਼ੁਦਕੁਸ਼ੀ


Gurminder Singh

Content Editor

Related News