ਗੋਗਾਮੇੜੀ ਕਤਲ ਕਾਂਡ ’ਚ ਐਕਸ਼ਨ ’ਚ ਪੁਲਸ, ਲਾਰੈਂਸ ਦਾ ਸੱਜਾ ਹੱਥ ਸੰਪਤ ਨਹਿਰਾ ਰਡਾਰ ’ਤੇ
Friday, Dec 08, 2023 - 06:33 PM (IST)

ਬਠਿੰਡਾ (ਵਰਮਾ) : ਰਾਜਸਥਾਨ ਦੇ ਜੈਪੁਰ ਵਿਚ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਮਲੇ ਵਿਚ ਰੋਪੜ ਪੁਲਸ ਨੇ ਗੈਂਗਸਟਰ ਸੰਪਤ ਨਹਿਰਾ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਗੈਂਗਸਟਰ ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਦੱਸਿਆ ਜਾਂਦਾ ਹੈ। ਦੋਸ਼ ਹੈ ਕਿ ਬਠਿੰਡਾ ਜੇਲ੍ਹ ਵਿਚ ਬੰਦ ਨਹਿਰਾ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਜੇਲ੍ਹ ਵਿਚ ਹੀ ਇਸ ਕਤਲ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ : ਆਪਣੀ ਪਤਨੀ ਵਾਪਸ ਲੈਣ ਰੋਂਦਿਆਂ SSP ਦਫ਼ਤਰ ਪਹੁੰਚਿਆ ਏ. ਐੱਸ. ਆਈ., ਹੈਰਾਨ ਕਰਨ ਵਾਲਾ ਹੈ ਮਾਮਲਾ
ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਜੋ ਹੁਣ ਪੁਲਸ ਦੀ ਗ੍ਰਿਫ਼ਤ ਵਿਚ ਹਨ। ਕੇਂਦਰੀ ਏਜੰਸੀ ਇਸ ਕਤਲ ਦੇ ਮਾਸਟਰਮਾਈਂਡ ਸੰਪਤ ਨਹਿਰਾ ਤੋਂ ਵੀ ਪੁੱਛਗਿੱਛ ਕਰੇਗੀ। ਰਾਜਸਥਾਨ ਪੁਲਸ ਵੀ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਥੋਂ ਦੀ ਪੁਲਸ ਰੋਪੜ ਵਿਚ ਦਰਜ ਕੇਸ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ : ਗੋਦੀ ’ਚ ਦੋ ਸਾਲਾ ਧੀ ਦੀ ਲਾਸ਼ ਚੁੱਕ ਥਾਣੇ ਪਹੁੰਚਿਆ ਪਿਤਾ, ਬਿਆਨ ਸੁਣ ਦੰਗ ਰਹਿ ਗਏ ਸਾਰੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8