ਪੁਲਸ ਨੂੰ ਮਿਲੀ ਸਫ਼ਲਤਾ, ਕਰੂਜ਼ ਕਾਰ ਸਵਾਰ 20 ਕਿਲੋ ਭੁੱਕੀ ਸਣੇ ਗ੍ਰਿਫ਼ਤਾਰ
Wednesday, Jul 26, 2023 - 11:59 PM (IST)
ਸਾਹਨੇਵਾਲ (ਜਗਰੂਪ) : ਲੈਂਡ ਕਰੂਜ਼ ਕਾਰ ’ਚ ਸਵਾਰ ਹੋ ਕੇ ਨਸ਼ੇ ਦੀ ਸਪਲਾਈ ਦੇਣ ਜਾ ਰਹੇ 5 ਨਸ਼ਾ ਸਮੱਗਲਰਾਂ ਨੂੰ ਚੌਕੀ ਕਟਾਣੀ ਕਲਾਂ ਦੀ ਪੁਲਸ ਨੇ ਚੰਡੀਗੜ੍ਹ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ 20 ਕਿਲੋ ਭੁੱਕੀ ਚੂਰਾ ਪੋਸਤ ਵੀ ਬਰਾਮਦ ਕੀਤਾ ਹੈ। ਚੌਕੀ ਇੰਚਾਰਜ ਧਰਮਾਲ ਨੇ ਦੱਸਿਆ ਕਿ ਮੁਖ਼ਬਰ ਨੇ ਪੁਲਸ ਨੂੰ ਸੂਚਨਾ ਦਿੱਤੀ ਇਕ ਕਰੂਜ਼ ਕਾਰ ਸਵਾਰ ਭੁੱਕੀ ਦੀ ਸਪਲਾਈ ਦੇਣ ਲਈ ਕਟਾਣੀ ਵੱਲ ਨੂੰ ਆ ਰਹੇ ਹਨ, ਜਿਸ ’ਤੇ ਉਨ੍ਹਾਂ ਦੀ ਪੁਲਸ ਟੀਮ ਨੇ ਪਿੰਡ ਚੱਕ ਸਰਵਣਨਾਥ ਦੇ ਕੱਟ ਕੋਲ ਨਾਕਾਬੰਦੀ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਦੀ ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ, CM ਮਾਨ ਸੌਂਪਣਗੇ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ
ਜਿਥੇ ਕਰੂਜ਼ ਕਾਰ ਨੰਬਰ ਡੀ. ਐੱਲ.-3-ਸੀ. ਏ. ਈ.-5927 ’ਚ ਸਵਾਰ ਦਲਵੀਰ ਸਿੰਘ ਪੁੱਤਰ ਬਲਜੀਤ ਸਿੰਘ, ਚਰਨਜੀਤ ਸਿੰਘ ਪੁੱਤਰ ਬਲਜੀਤ ਸਿੰਘ, ਪਲਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਸਲੇਮਪੁਰ, ਲੁਧਿਆਣਾ, ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗੁਰਨਾ, ਜ਼ਿਲ੍ਹਾ ਸੰਗਰੂਰ ਅਤੇ ਗੋਪਾਲ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਪਿੰਡ ਨਿਆਲ, ਥਾਣਾ ਪਾਤੜਾਂ, ਪਟਿਆਲਾ ਕੋਲੋਂ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰ ਲਿਆ। ਪੁਲਸ ਨੇ ਉਕਤ ਪੰਜਾਂ ਦੇ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਕਰੂਜ਼ ਕਾਰ ਨੂੰ ਵੀ ਕਬਜ਼ੇ ’ਚ ਲੈ ਲਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬ ਦੀ ਧੀ ਨੇ ਜਰਮਨੀ ’ਚ ਹਾਸਲ ਕੀਤੀ ਇਹ ਪ੍ਰਾਪਤੀ