ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ ''ਚ ਮੌਤ, ਘਰ ''ਚੋਂ ਮਿਲੀ ਲਾਸ਼

Saturday, Jun 13, 2020 - 11:47 AM (IST)

ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ ''ਚ ਮੌਤ, ਘਰ ''ਚੋਂ ਮਿਲੀ ਲਾਸ਼

ਹੁਸ਼ਿਆਰਪੁਰ (ਅਮਰੀਕ)— ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਿਲਾ ਬਰੂਨ ਦੀ ਇਕ 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਰਮਲ ਕੌਰ ਵਜੋ ਹੋਈ ਹੈ, ਜਿਸ ਦੀ ਲਾਸ਼ ਉਸ ਦੇ ਘਰ 'ਚੋਂ ਹੀ ਬਰਾਮਦ ਕੀਤੀ ਗਈ ਹੈ। ਜਨਾਨੀ ਦੀ ਸ਼ੱਕੀ ਹਾਲਾਤ 'ਚ ਘਰ 'ਚੋਂ ਲਾਸ਼ ਮਿਲਣ ਨਾਲ ਪਿੰਡ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਚਨਾ ਪਾ ਕੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੁਲਸ ਨੇ ਬਾਡੀ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

PunjabKesari

ਜਾਣਕਾਰੀ ਮੁਤਾਬਕ ਨਿਰਮਲ ਕੌਰ ਸਵੇਰੇ ਪਹਿਲਾਂ ਘਰ 'ਚ ਠੀਕ-ਠਾਕ ਸੀ ਅਤੇ ਅਚਾਨਕ ਗੁਆਂਢ 'ਚੋਂ ਆਈ ਇਕ ਔਰਤ ਨੇ ਦੇਖਿਆ ਤਾਂ ਨਿਰਮਲ ਕੌਰ ਮੰਜੇ ਤੋਂ ਥੱਲੇ ਡਿੱਗੀ ਪਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਲੋਕਾਂ ਨੇ ਤੁਰੰਤ ਪੁਲਸ ਥਾਣਾ ਸਦਰ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁਲਸ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ।

PunjabKesari

ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਨਿਰਮਲ ਕੌਰ ਨੇ ਕੱਲ੍ਹ ਹੀ ਆਪਣੇ ਘਰ ਦੀ ਜ਼ਮੀਨ ਵੇਚੀ ਸੀ ਅਤੇ ਉਸ ਦਾ ਪਤੀ ਦੋਹਾ ਕਤਰ ਗਿਆ ਹੋਇਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਮ੍ਰਿਤਕ ਔਰਤ ਦੀ ਲੜਕੀ ਨੇ ਕੋਈ ਚੀਜ਼ ਨਿਗਲ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਔਰਤ ਦਾ ਆਪਣੇ ਸਹੁਰੇ ਪਰਿਵਾਰ ਅਤੇ ਪਤੀ ਨਾਲ ਰਿਸ਼ਤੇ ਠੀਕ ਨਹੀਂ ਸਨ।

PunjabKesari

ਜਦ ਮ੍ਰਿਤਕ ਔਰਤ ਨੇ ਆਪਣੀ ਬੱਚੀ ਦੀ ਮੌਤ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਵਿਦੇਸ਼ 'ਚੋਂ ਵਾਪਸ ਨਹੀਂ ਆਇਆ। ਉਸ ਦਾ ਸਹੁਰਾ ਪਰਿਵਾਰ ਅਤੇ ਉਸ ਦੇ ਪੇਕੇ ਪਰਿਵਾਰ ਵੱਲੋਂ ਵੀ ਕਿਸੇ ਨੇ ਉਸ ਨਾਲ ਦੁੱਖ ਸਾਂਝਾ ਨਹੀਂ ਕੀਤਾ। ਇਸ ਤੋਂ ਕਾਫ਼ੀ ਉਕਤ ਜਨਾਨੀ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਪੁਲਸ ਦੇ ਮੁਤਾਬਕ ਇਹ ਇਕ ਜਾਂਚ ਦਾ ਵਿਸ਼ਾ ਹੈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

shivani attri

Content Editor

Related News