ਫਗਵਾੜਾ: ਖਾਲੀ ਪਲਾਟ ''ਚੋਂ ਮਿਲੀ ਵਿਅਕਤੀ ਦੀ ਲਾਸ਼, ਬਣਿਆ ਦਹਿਸ਼ਤ ਦਾ ਮਾਹੌਲ

Thursday, Nov 08, 2018 - 03:33 PM (IST)

ਫਗਵਾੜਾ: ਖਾਲੀ ਪਲਾਟ ''ਚੋਂ ਮਿਲੀ ਵਿਅਕਤੀ ਦੀ ਲਾਸ਼, ਬਣਿਆ ਦਹਿਸ਼ਤ ਦਾ ਮਾਹੌਲ

ਫਗਵਾੜਾ (ਸੋਨੂੰ)—ਫਗਵਾੜਾ ਦੇ ਭੁੱਲਾਰਾਈ ਰੋਡ 'ਤੇ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੋਂ ਇਕ ਟੇਲਰ ਮਾਸਟਰ ਦੀ ਲਾਸ਼ ਬਰਾਮਦ ਕੀਤੀ ਗਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਭੁੱਲਰਾਈ ਦੇ ਰਹਿਣ ਵਾਲੇ ਤੇਜ਼ ਮੋਹਨ ਸਿੰਘ ਚਾਨਾ ਨੇ ਦੱਸਿਆ ਕਿ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਬਾਈਪਾਸ ਰੋਡ 'ਤੇ ਸੜਕ ਦੀ ਸਫਾਈ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਖਾਲੀ ਪਲਾਟ 'ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਲਾਸ਼ ਨੂੰ ਦੇਖ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁਲਸ ਪਾਰਟੀ ਦੇ ਨਾਲ ਪਹੁੰਚ ਕੇ ਫਗਵਾੜਾ ਦੇ ਐੱਸ. ਪੀ. ਨੇ ਘਟਨਾ ਦਾ ਜਾਇਜ਼ਾ ਲਿਆ। ਵਿਅਕਤੀ ਦੀ ਪਛਾਣ ਨਿਰਮਲ ਕੁਮਾਰ ਪੁੱਤਰ ਅਮਰਨਾਥ ਵਾਸੀ ਮੋਤੀ ਬਾਜ਼ਾਰ ਫਗਵਾੜਾ ਦੇ ਤੌਰ 'ਤੇ ਹੋਈ ਹੈ। 

PunjabKesari
ਮ੍ਰਿਤਕ ਦੇ ਭਰਾ ਮਦਨ ਲਾਲ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਘਰ 'ਚ ਕਦੇ-ਕਦੇ ਹੀ ਆਉਂਦਾ ਸੀ। ਉਸ ਨੇ ਦੱਸਿਆ ਕਿ ਜ਼ਿਆਦਾਤਰ ਉਹ ਆਪਣੀ ਦੁਕਾਨ 'ਤੇ ਹੀ ਸੌਂ ਜਾਂਦਾ ਸੀ। ਮਦਨ ਲਾਲ ਨੇ ਆਪਣੇ ਭਰਾ ਦਾ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਮੌਕੇ 'ਤੇ ਪਹੁੰਚੇ ਫਗਵਾੜਾ ਦੇ ਐੱਸ. ਪੀ. ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News