ASI ਦੀ ਪਤਨੀ ਦੇ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਨੂੰ ਮਿਲੀ ਜਵਾਈ ਦੀ ਲਾਸ਼

Saturday, May 20, 2023 - 06:15 PM (IST)

ASI ਦੀ ਪਤਨੀ ਦੇ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਨੂੰ ਮਿਲੀ ਜਵਾਈ ਦੀ ਲਾਸ਼

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਦੋ ਦਿਨ ਪਹਿਲਾਂ ਬੇਬੇ ਨਾਨਕੀ ਅਰਬਨ ਅਸਟੇਟ (ਪੁਡਾ ਕਾਲੋਨੀ) ਸੁਲਤਾਨਪੁਰ ਲੋਧੀ ਵਿਖੇ ਇਕੱਲੀ ਰਹਿ ਰਹੀ ਔਰਤ ਜਸਵੀਰ ਕੌਰ ਪਤਨੀ ਸਵਰਗੀ ਨਿਰਵੈਰ ਸਿੰਘ ਏ. ਐੱਸ. ਆਈ. ਦੇ ਸ਼ੱਕੀ ਹਾਲਤਾ ਵਿਚ ਹੋਏ ਕਤਲ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਔਰਤ ਦੇ ਜਵਾਈ ਬਲਵਿੰਦਰ ਸਿੰਘ ਉਰਫ਼ ਪੱਪੂ ਨਿਵਾਸੀ ਪਿੰਡ ਸਰਾਏ ਜੱਟਾਂ ਥਾਣਾ ਸੁਲਤਾਨਪੁਰ ਲੋਧੀ ਦੀ ਵੀ ਅੱਜ ਪੁਲਸ ਨੂੰ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਹੈ। ਇਥੇ ਦੱਸ ਦੇਈਏ ਕਿ ਜਸਵੀਰ ਦੇ ਕਤਲ ਦੀ ਸ਼ੱਕ ਦੀ ਸੂਈ ਉਸ ਦੇ ਜਵਾਈ ਬਲਵਿੰਦਰ ਸਿੰਘ 'ਤੇ ਹੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਨੇ ਸ਼ੱਕੀ ਹਾਲਾਤ ਵਿਚ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕੀਤੀ ਹੈ। 

ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਪੁਲਸ ਵੱਲੋਂ ਦੋ ਦਿਨ ਤੋਂ ਹੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਉਸ ਨੇ ਆਪਣੀ ਇਕ ਵੀਡੀਓ ਮੋਬਾਇਲ ਰਾਹੀਂ ਬਣਾ ਕੇ ਵੱਖ-ਵੱਖ ਰਿਸ਼ਤੇਦਾਰਾਂ ਨੂੰ ਭੇਜੀ ਸੀ, ਜਿਸ ਵਿਚ ਉਸ ਨੇ ਆਪਣੀ ਅਮਰੀਕਾ ਗਈ ਪਤਨੀ ਵੱਲੋਂ ਫੋਨ ਵਗੈਰਾ 'ਤੇ ਗੱਲਬਾਤ ਨਾ ਕਰਨ ਦੇ ਦੋਸ਼ ਲਗਾਏ ਸਨ ਅਤੇ ਕਿਹਾ ਸੀ ਮੈਂ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਰਿਹਾ ਹਾਂ।  ਇਸ ਸਬੰਧੀ ਜਾਣਕਾਰੀ ਮਿਲਦੇ ਹੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ, ਥਾਣਾ ਮੁਖੀ ਖ਼ੁਸ਼ਪ੍ਰੀਤ ਸਿੰਘ ਅਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਨੇ ਵੀਡੀਓ ਪਾਉਣ ਵਾਲੇ ਬਲਵਿੰਦਰ ਸਿੰਘ ਸਰਾਏ ਜੱਟਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਉਹ ਆਪਣੇ ਘਰ ਵਿਚ ਨਾ ਮਿਲਿਆ ਤਾਂ ਉਸ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਪੁਡਾ ਕਾਲੋਨੀ ਸੁਲਤਾਨਪੁਰ ਲੋਧੀ ਦੀ ਮਿਲੀ ਸੀ। ਜਿਸ 'ਤੇ ਪੁਲਸ ਅਧਿਕਾਰੀ ਜਾਂਚ ਲਈ ਪੁਡਾ ਕਾਲੋਨੀ ਵਿਚ ਰਹਿੰਦੀ ਬਲਵਿੰਦਰ ਸਿੰਘ ਦੀ ਸੱਸ ਦੇ ਘਰ ਪਹੁੰਚੇ, ਜਿੱਥੇ ਜਸਵੀਰ ਕੌਰ ਮ੍ਰਿਤਕ ਹਾਲਤ ਵਿਚ ਮਿਲੀ ਅਤੇ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ। 

ਇਹ ਵੀ ਪੜ੍ਹੋ - CM ਭਗਵੰਤ ਮਾਨ ਦਾ ਭਾਜਪਾ 'ਤੇ ਸ਼ਬਦੀ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ

PunjabKesari

ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਇਸ ਅੰਨ੍ਹੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਮ੍ਰਿਤਕ ਜਸਵੀਰ ਕੌਰ ਦੇ ਜਵਾਈ ਬਲਵਿੰਦਰ ਸਿੰਘ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਪਰ ਅੱਜ ਉਸ ਦੀ ਲਾਸ਼ ਪਿੰਡ ਮਿੱਠੜਾ ਨੇੜਿਓ ਸ਼ੜਕ ਕਿਨਾਰਿਓ ਮਿਲੀ, ਜਿਸ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਸੱਸ ਦਾ ਕਤਲ ਕਰਨ ਮਗਰੋਂ ਹੀ ਕੀਤੀ ਖ਼ੁਦਕੁਸ਼ੀ

ਪਹਿਲਾਂ ਸੱਸ ਦਾ ਕਤਲ ਅਤੇ ਹੁਣ ਉਸ ਦੇ ਜਵਾਈ ਦੀ ਸ਼ੱਕੀ ਹਾਲਾਤ ਵਿਚ ਮਿਲੀ ਲਾਸ਼ ਦੇ ਮਾਮਲੇ ਸਬੰਧੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਕੌਰ ਦੇ ਕਤਲ ਬਾਰੇ ਜਾਂਚ ਵੱਖ-ਵੱਖ ਐਂਗਲਾਂ ਤੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਔਰਤ ਦੇ ਜਵਾਈ ਬਲਵਿੰਦਰ ਸਿੰਘ ਨੇ ਹੀ ਜਸਵੀਰ ਕੌਰ ਦਾ ਉਸ ਦੀ ਕੋਠੀ ’ਚ ਆ ਕੇ ਪਹਿਲਾਂ ਕਤਲ ਕੀਤਾ ਅਤੇ ਫਿਰ ਫਰਾਰ ਹੋ ਗਿਆ। ਇਸੇ ਦੌਰਾਨ ਉਸ ਵੱਲੋਂ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਵੀਡੀਓ ਵੀ ਆ ਗਈ। ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਪੱਤਰਕਾਰ‍ਾਂ ਨੂੰ ਦੱਸਿਆ ਕਿ ਜਸਵੀਰ ਕੌਰ ਦੇ ਕਤਲ ਮਾਮਲੇ ਸਬੰਧੀ ਮੁਕੱਦਮਾ ਬਰਬਿਆਨ ਗਗਨਦੀਪ ਸਿੰਘ ਪੁੱਤਰ ਲੇਟ ਕਾਬਲ ਸਿੰਘ ਵਾਸੀ ਕੋਠੀ ਨੰਬਰ 456 ਪੁੱਡਾ ਕਾਲੋਨੀ ਸੁਲਤਾਨਪੁਰ ਲੋਧੀ ਦੇ ਬਿਆਨ ’ਤੇ ਦਰਜ ਕੀਤਾ ਗਿਆ, ਜਿਸ ’ਚ ਉਸ ਨੇ ਦੱਸਿਆ ਕਿ ਉਸ ਦੀ ਭੂਆ ਜਸਵੀਰ ਕੌਰ ਪਤਨੀ ਲੇਟ ਨਿਰਵੈਲ ਸਿੰਘ ਏ. ਐੱਸ. ਆਈ. ਵਾਸੀ ਕੋਠੀ ਨੰ. 182 ਪੁੱਡਾ ਕਾਲੋਨੀ ਸੁਲਤਾਨਪੁਰ ਲੋਧੀ ਵਿਖੇ ਰਹਿੰਦੀ ਸੀ। ਜਿਨ੍ਹਾਂ ਦੀ ਇਕ ਲੜਕੀ ਰਾਜਵਿੰਦਰ ਕੌਰ ਦਾ ਵਿਆਹ ਬਲਵਿੰਦਰ ਸਿੰਘ ਉਰਫ਼ ਪੱਪੂ ਪੁੱਤਰ ਗੁਰਨਾਮ ਸਿੰਘ ਵਾਸੀ ਸਰਾਏ ਜੱਟਾ ਥਾਣਾ ਸੁਲਤਾਨਪੁਰ ਲੋਧੀ ਨਾਲ ਕਰੀਬ 14 ਸਾਲ ਪਹਿਲਾਂ ਹੋਈ ਸੀ।

ਉਹ ਖੇਤੀਬਾੜੀ ਦਾ ਕਾਰੋਬਾਰ ਕਰਦਾ ਸੀ ਅਤੇ ਬਲਵਿੰਦਰ ਸਿੰਘ ਨੇ ਹੀਲਾ-ਵਸੀਲਾ ਕਰਕੇ ਆਪਣੇ ਅਤੇ ਆਪਣੇ ਪਰਿਵਾਰ, ਜਿਸ ’ਚ ਉਸ ਦੀ ਪਤਨੀ ਅਤੇ 2 ਬੱਚੇ ਸ਼ਾਮਲ ਹਨ, ਦਾ ਇੰਗਲੈਂਡ ਦਾ ਵੀਜ਼ਾ ਲਗਵਾਇਆ ਸੀ। ਇਗਲੈਂਡ ਪਹੁੰਚਣ ਤੋਂ ਬਾਅਦ ਉਸ ਦੀ ਪਤਨੀ ਅਤੇ ਦੋਨੋਂ ਬੱਚੇ ਮੈਕਸੀਕੋ ਰਾਹੀਂ ਅਮਰੀਕਾ ’ਚ ਦਾਖ਼ਲ ਹੋਏ, ਜਦਕਿ ਬਲਵਿੰਦਰ ਸਿੰਘ ਕੋਸ਼ਿਸ਼ ਕਰਨ ਤੋਂ ਬਾਅਦ ਵੀ ਅਮਰੀਕਾ ਦਾਖ਼ਲ ਨਹੀਂ ਹੋ ਸਕਿਆ, ਜਿਸ ਤੋ ਬਾਅਦ ਉਹ ਇੰਗਲੈਂਡ ਆ ਗਿਆ। ਕੁਝ ਦਿਨ ਉੱਥੇ ਰੁਕਣ ਤੋਂ ਬਾਅਦ ਭਾਰਤ ਵਾਪਸ ਆ ਗਿਆ, ਜਦ ਬਲਵਿੰਦਰ ਸਿੰਘ ਵਾਪਸ ਆਇਆ ਉਦੋਂ ਤੋਂ ਹੀ ਉਹ ਆਪਣੀ ਸੱਸ ਜਸਵੀਰ ਕੌਰ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਕਿ ਉਨ੍ਹਾਂ ਨੇ ਉਸ ਨੂੰ ਡਿਪੋਰਟ ਕਰਵਾ ਕੇ ਇੰਡੀਆ ਭੇਜਿਆ ਹੈ। ਹੁਣ ਮੈਂ ਤਹਾਨੂੰ ਨਹੀਂ ਛੱਡਣਾ।

ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਪ੍ਰੋਬੇਸ਼ਨਲ ਡੀ. ਐੱਸ. ਪੀ. ਖੁਸ਼ਪ੍ਰੀਤ ਸਿੰਘ ਅਤੇ ਇੰਸ. ਸ਼ਿਵਕੰਵਲ ਸਿੰਘ ਨੇ ਜਸਵੀਰ ਕੌਰ ਦੇ ਕਤਲ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਇਹ ਕਤਲ ਉਸ ਦੇ ਜਵਾਈ ਬਲਵਿੰਦਰ ਸਿੰਘ ਉਰਫ਼ ਪੱਪੂ ਪੁੱਤਰ ਗੁਰਨਾਮ ਸਿੰਘ ਵਾਸੀ ਸਰਾਏ ਜੱਟਾਂ ਥਾਣਾ ਸੁਲਤਾਨਪੁਰ ਲੋਧੀ ਨੇ ਹੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਨੁਸਾਰ ਮ੍ਰਿਤਕ ਜਸਵੀਰ ਕੌਰ ਦੀ ਕਿਸੇ ਹੋਰ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਸ ਦੇ ਕਤਲ ਤੋਂ ਬਾਅਦ ਘਰ ’ਚੋਂ ਕੋਈ ਵਸਤੂ ਜਾਂ ਗਹਿਣੇ, ਨਕਦੀ ਆਦਿ ਚੋਰੀ ਹੋਇਆ ਹੈ , ਜਿਸ ਤੋਂ ਸਾਫ਼ ਹੁੰਦਾ ਹੈ ਕਿ ਬਲਵਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਸੱਸ ਦਾ ਪਹਿਲਾਂ ਕਤਲ ਕਰ ਦਿੱਤਾ ਅਤੇ ਉਪਰੰਤ ਆਪ ਕੋਈ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਕਾਰਨ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਪਏ ਵਿਛੋੜੇ ਦੌਰਾਨ ਮਾਨਸਿਕ ਪ੍ਰੇਸ਼ਾਨੀ ’ਚ ਸੀ।

ਇਹ ਵੀ ਪੜ੍ਹੋ - ਕਿਤੇ ‘ਆਇਆ ਰਾਮ ਗਿਆ ਰਾਮ’ ਦੇ ਚੱਕਰ ’ਚ ਡੁੱਬ ਨਾ ਜਾਵੇ ਭਾਜਪਾ ਦਾ ਬੇੜਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News