ਜਲੰਧਰ ''ਚ ਅੱਧੀ ਰਾਤ ਪੁਲਸ ਅਤੇ ਲੁਟੇਰਿਆਂ ਵਿਚਾਲੇ ਹੋਇਆ ਮੁਕਾਬਲਾ, ਆਹਮੋ-ਸਾਹਮਣਿਓਂ ਚੱਲੀਆਂ ਗੋਲ਼ੀਆਂ

10/31/2023 6:49:54 AM

ਜਲੰਧਰ (ਸ਼ੋਰੀ, ਵਰੁਣ)- ਥਾਣਾ ਨੰ. 6 ਦੇ ਇਲਾਕੇ ’ਚ ਪੈਂਦੇ 66 ਫੁੱਟੀ ਰੋਡ ’ਤੇ ਸਥਿਤ ਇਕ ਸ਼ਰਾਬ ਦੇ ਠੇਕੇ ’ਚ ਪਿਸਤੌਲ ਦੀ ਨੋਕ ’ਤੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਬੀਤੀ ਰਾਤ ਭਾਰਗਵ ਕੈਪ ਖੇਤਰ ਦੇ ਦਸਮੇਸ਼ ਨਗਰ ਨੇੜੇ ਪੁਲਸ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ।

PunjabKesari

ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੇਅਰ ਦੇ ‘ਆਪ’ ’ਚ ਸ਼ਾਮਲ ਹੋਣ ਬਾਰੇ ਵੱਡੀ ਅਪਡੇਟ, ਜਗਦੀਸ਼ ਰਾਜਾ ਨੇ ਰਾਜਾ ਵੜਿੰਗ ਨੂੰ ਭੇਜੇ ਇਹ ਕਾਗਜ਼

ਸੀ. ਆਈ. ਏ. ਦੇ ਇੰਚਾਰਜ ਹਰਿੰਦਰ ਸਿੰਘ ਨੇ ਮੋਟਰਸਾਈਕਲ ਸਵਾਰ ਨੂੰ ਰੋਕਣ ਲਈ ਟਾਰਚ ਮਾਰੀ ਤਾਂ ਮੋਟਰਸਾਈਕਲ ਸਵਾਰ ਘਬਰਾ ਕੇ ਪਿੱਛੇ ਨੂੰ ਭੱਜਣ ਲੱਗਾ, ਜਿਸ ਦੌਰਾਨ ਉਹ ਜ਼ਮੀਨ ’ਤੇ ਡਿੱਗ ਕੇ ਜ਼ਖਮੀ ਹੋ ਗਿਆ। ਇਸ ਜ਼ਮੀਨ ’ਤੇ ਡਿੱਗੇ ਵਿਅਕਤੀ ਨੇ ਡੱਬ ’ਚੋਂ ਪਿਸਤੌਲ ਕੱਢ ਕੇ ਮਾਰਨ ਦੀ ਨੀਅਤ ਨਾਲ ਸਰਕਾਰੀ ਗੱਡੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀ ਗੱਡੀ ਦੇ ਸੱਜੇ ਪਾਸੇ ਲੱਗੀ, ਇਸ ਤੋਂ ਬਾਅਦ ਇੰਚਾਰਜ ਹਰਿੰਦਰ ਸਿੰਘ ਨੇ ਚੁਸਤੀ ਨਾਲ ਆਪਣਾ ਬਚਾਅ ਕਰਦੇ ਹੋਏ ਕ੍ਰਾਸ ਫਾਇਰਿੰਗ ਕੀਤੀ ਤਾਂ ਗੋਲ਼ੀ ਫਾਇਰ ਕਰਨ ਵਾਲੇ ਅਣਪਛਾਤੇ ਵਿਅਕਤੀ ਨੂੰ ਲੱਗੀ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ ਅਤੇ ਨਾਲ ਹੀ ਉਸ ਦਾ ਪਿਸਤੌਲ ਸੜਕ ’ਤੇ ਡਿੱਗ ਗਿਆ। ਪੁਲਸ ਨੇ ਉਸ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤਾ ਤਾਂ ਉਸ ਦੀ ਪਛਾਣ ਸਰਵਣ ਸਿੰਘ ਉਰਫ ਮਨੀ ਡੌਨ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੋਹਾਰਾ ਜਲੰਧਰ ਵਜੋਂ ਹੋਈ। ਪੁਲਸ ਨੇ ਬਰਾਮਦ ਪਿਸਤੌਲ ਨੂੰ ਚੈਕ ਕੀਤਾ ਤਾਂ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਅਤੇ ਨਾਲ ਹੀ ਮੋਟਰਸਾਈਕਲ ਨੰ. ਪੀ. ਬੀ. 08 ਈ. ਈ. 2223 ਰੰਗ ਸਿਲਵਰ ਅਤੇ ਨੀਲਾ ਨੂੰ ਕਬਜ਼ੇ ਵਿਚ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਸਰਵਣ ਸਿੰਘ ਉਰਫ ਮਨੀ ਡੌਨ ਨੇ ਦੱਸਿਆ ਕਿ ਜੋ ਪਿਸਤੌਲ ਉਸ ਕੋਲ ਹੈ, ਉਹ ਬਿਨਾਂ ਲਾਇਸੈਂਸ ਦੇ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦਾ ਨੋਟਿਸ, ਇਸ ਮਾਮਲੇ 'ਚ ਹੋਵੇਗੀ ਪੁੱਛਗਿੱਛ

ਸੀ. ਆਈ. ਏ. ਦੇ ਇੰਚਾਰਜ ਅਤੇ ਡਿਊਟੀ ਦੌਰਾਨ ਹੋਰ ਪੁਲਸ ਜਵਾਨਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਹੱਤਿਆ ਦੀ ਕੋਸ਼ਿਸ਼, ਆਨ ਡਿਊਟੀ ਸਰਕਾਰੀ ਕਰਮਚਾਰੀ ਨੂੰ ਡਿਊਟੀ ਕਰਨ ਤੋਂ ਰੋਕਣ ਅਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਥੇ ਹੀ ਜ਼ਖਮੀ ਹਾਲਾਤ ਵਿਚ ਪੁਲਸ ਨੇ ਉਸ ਨੂੰ ਬੀਤੀ ਦੇਰ ਰਾਤ ਸਿਵਲ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ, ਜਿਥੇ ਡਾਕਟਰ ਨੇ ਉਸ ਦਾ ਇਲਾਜ ਕੀਤਾ। ਹਾਲਾਂਕਿ ਗੋਲੀ ਲੱਗਣ ਦੇ ਕਾਰਨ ਸਰਵਣ ਦੇ ਪੈਰ ਦੀ ਹੱਡੀ ਵਿਚ ਫੈਕਚਰ ਆ ਗਿਆ ਅਤੇ ਸੋਮਵਾਰ ਦੇਰ ਸ਼ਾਮ ਉਸ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ, ਇਸ ਦੌਰਾਨ ਸਰਵਣ ਹਸਪਤਾਲ ਵਿਚ ਦਾਖਲ ਰਿਹਾ ਤਾਂ ਉਸ ਦੀ ਸੁਰੱਖਿਆ ਲਈ ਜੂਲੋ ਗੱਡੀ ਵਿਚ ਤਾਇਨਾਤ ਪੁਲਸ ਜਵਾਨ ਵੀ ਹਸਪਤਾਲ ਵਿਚ ਦਿਖਾਈ ਦਿੱਤੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News