ਭਿੱਖੀਵਿੰਡ ’ਚ ਪੁਲਸ ਐਨਕਾਊਂਟਰ ਦੌਰਾਨ ਮਾਰੇ ਗਏ ਨਿਹੰਗਾਂ ਦਾ ਹੋਇਆ ਪੋਸਟਮਾਰਟਮ

Tuesday, Mar 23, 2021 - 06:23 PM (IST)

ਪੱਟੀ (ਸੌਰਭ)- ਭਿੱਖੀਵਿੰਡ ਪੁਲਸ ਐਨਕਾਊਂਟਰ ਵਿਚ ਮਾਰੇ ਗਏ ਦੋ ਨਿਹੰਗ ਸਿੰਘਾਂ ਦਾ ਅੱਜ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਗਿਆ। ਜਿਸ ਦੌਰਾਨ ਗੁਰਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਮਹਿਤਾਬ ਨਿਹੰਗ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਮ੍ਰਿਤਕ ਗੁਰਦੇਵ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਗੁਰਦੇਵ ਸਿੰਘ ਜੋ ਕਿ ਬੈਟਰੀ ਵਾਲਾ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਇਸ ਦੌਰਾਨ ਨਿਹੰਗ ਗੁਰਦੇਵ ਸਿੰਘ ਦੀ ਮੁਲਾਕਾਤ ਬਾਬਾ ਸੰਤੋਖ ਸਿੰਘ ਨਾਲ ਹੋ ਗਈ ਅਤੇ ਗੁਰਦੇਵ ਸਿੰਘ ਬਾਬਾ ਸੰਤੋਖ ਸਿੰਘ ਨਾਲ ਹੀ ਨੰਦੇੜ ਸਾਹਿਬ ਮਹਾਰਾਸ਼ਟਰ ਚਲਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ 81 ਫ਼ੀਸਦੀ ਨਮੂਨਿਆਂ ’ਚ ਪਾਇਆ ਗਿਆ ਯੂ.ਕੇ. ਦਾ ਵਾਇਰਸ, ਕੈਪਟਨ ਨੇ ਜਾਰੀ ਕੀਤੀ ਚਿਤਾਵਨੀ

ਉਹ ਮਹੀਨੇ ਵਿਚ ਇਕ ਦੋ ਵਾਰ ਘਰ ਆਉਂਦਾ ਸੀ ਫਿਰ ਉਹ ਮਹਾਰਾਸ਼ਟਰ ਚਲਾ ਜਾਂਦਾ ਸੀ। ਗੁਦੇਵ ਸਿੰਘ ਦੀਆਂ ਦੋ ਧੀਆਂਵੀ ਹਨ। ਦੂਜੇ ਪਾਸੇ ਮਹਿਤਾਬ  ਸਿੰਘ ਦਾ ਵੀ ਪੋਸਟਮਾਰਟਮ ਕਰ ਦਿੱਤਾ ਗਿਆ ਅਤੇ ਇਸ ਦਾ ਪਰਿਵਾਰਕ ਮੈਂਬਰ ਨਾ ਆਉਣ ਕਰਕੇ ਇਸ ਦੇ ਸਸਕਾਰ ਦੀ ਜ਼ਿੰਮੇਵਾਰੀ ਹਰਪਾਲ ਸਿੰਘ ਬਲੇਰ ਜਨਰਲ ਸਕੱਤਰ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਨੂੰ ਸੌਂਪ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਮ੍ਰਿਤਕਾਂ ’ਤੇ ਮਹਾਰਾਸ਼ਟਰ ਵਿਚ ਬਾਬਾ ਸੰਤੋਖ ਸਿੰਘ ਦੇ ਦੇ ਕਤਲ ਸੰਬੰਧੀ ਵੀ ਮਾਮਲਾ ਦਰਜ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਦੋਸਤ ਦੀ ਲੜਾਈ ’ਚ ਗਏ 17 ਸਾਲਾ ਮੁੰਡੇ ਨਾਲ ਵਾਪਰ ਗਿਆ ਭਾਣਾ


Gurminder Singh

Content Editor

Related News