ਪੁਲਸ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕੀਤਾ ਗਿਆ ਇਕਾਂਤਵਾਸ

Thursday, Jul 30, 2020 - 11:11 AM (IST)

ਪੁਲਸ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕੀਤਾ ਗਿਆ ਇਕਾਂਤਵਾਸ

ਡਕਾਲਾ (ਨਰਿੰਦਰ) : ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜਾ ਦੀ ਪੁਲਸ ਚੌਂਕੀ ਵਿਖੇ ਤਾਇਨਾਤ ਪੁਲਸ ਮੁਲਾਜ਼ਮ ਕੇਵਲ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸਿਹਤ ਮਹਿਕਮੇ ਨੇ ਇਸ ਉਪਰੰਤ ਪੁਲਸ ਮੁਲਾਜ਼ਮ ਕੇਵਲ ਸਿੰਘ ਨੂੰ ਇਕਾਂਤਵਾਸ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲਸ ਮੁਲਾਜ਼ਮ ਕੇਵਲ ਸਿੰਘ ਕਸਬਾ ਡਕਾਲਾ ਨੇੜਲੇ ਪਿੰਡ ਤਰੈਂ ਦਾ ਨਿਵਾਸੀ ਹੈ।

ਬੀਤੇ ਦਿਨਾਂ ਤੋਂ ਉਸ ਨੂੰ ਲਗਾਤਾਰ ਬੁਖ਼ਾਰ ਰਹਿਣ 'ਤੇ ਉਸਦਾ ਟੈਸਟ ਕਰਵਾਇਆ ਗਿਆ, ਜੋ ਕਿ ਪਾਜ਼ੇਟਿਵ ਆਇਆ ਹੈ। ਇਸ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਸ ਚੌਂਕੀ ਬਲਬੇੜਾ ਦੇ ਮੁਲਾਜ਼ਮਾ ਦੇ ਵੀ ਨਮੂਨੇ ਲਏ ਗਏ ਸਨ। ਬਲਬੇੜਾ ਪੁਲਸ ਚੌਂਕੀ ਦੇ ਕਈ ਮੁਲਾਜ਼ਮਾ ਦੀ ਰਿਪੋਰਟ ਨੈਗੇਟਿਵ ਆਈ ਹੈ। ਨਵੇਂ ਨਿਯੁਕਤ ਹੋਏ ਪੁਲਸ ਚੌਂਕੀ ਇੰਚਾਰਜ ਏ. ਐੱਸ. ਆਈ. ਜਰਨੈਲ ਸਿੰਘ ਭੁੱਲਰ ਨੇ ਕਸਬੇ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਕੋਵਿਡ-19 ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਲਾਜ਼ਮੀ ਕਰਨ ਤੇ ਅਫ਼ਵਾਹਾਂ ਤੋਂ ਬਚਣ ਲਈ ਬੇਨਤੀ ਕੀਤੀ ਹੈ।
 


author

Babita

Content Editor

Related News