ਕੰਟੇਨਮੈਂਟ ਜ਼ੋਨਾਂ ''ਚ ਹੁਣ ਚੱਲੇਗਾ ਪੁਲਸ ਦਾ ਡਰੋਨ, ਬਾਹਰ ਘੁੰਮਦਿਆਂ ਦੀ ਵੀਡੀਓ ਬਣੀ ਤਾਂ...

Tuesday, Jun 23, 2020 - 08:54 AM (IST)

ਕੰਟੇਨਮੈਂਟ ਜ਼ੋਨਾਂ ''ਚ ਹੁਣ ਚੱਲੇਗਾ ਪੁਲਸ ਦਾ ਡਰੋਨ, ਬਾਹਰ ਘੁੰਮਦਿਆਂ ਦੀ ਵੀਡੀਓ ਬਣੀ ਤਾਂ...

ਲੁਧਿਆਣਾ (ਰਿਸ਼ੀ) : ਰੋਜ਼ਾਨਾ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਅਤੇ ਲੋਕਾਂ ਨੂੰ ਲੱਖ ਸਮਝਾਉਣ ਦੇ ਬਾਵਜੂਦ ਵੀ ਗੱਲ ਨਾ ਮੰਨਣ ’ਤੇ ਹੁਣ ਪੁਲਸ ਵੱਲੋਂ ਕਾਰਵਾਈ ਕਰਨ ਦਾ ਇਕ ਅਨੋਖਾ ਤਰੀਕਾ ਵਰਤਿਆ ਗਿਆ ਹੈ, ਜਿਸ ਨਾਲ ਪੁਲਸ ਵੀ ਸੁਰੱਖਿਅਤ ਰਹੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ’ਤੇ ਵੀ ਕਾਰਵਾਈ ਹੋਵੇਗੀ। ਜਾਣਕਾਰੀ ਦਿੰਦੇ ਏ. ਡੀ. ਸੀ. ਪੀ.-1 ਦੀਪਕ ਪਾਰਿਕ ਨੇ ਦੱਸਿਆ ਕਿ ਛਾਉਣੀ ਮੁਹੱਲਾ, ਇਸਲਾਮਗੰਜ, ਹਬੀਬਗੰਜ, ਸੈਂਸੀ ਮੁਹੱਲਾ ਅਤੇ ਪ੍ਰੇਮ ਨਗਰ ਸਮੇਤ ਕਈ ਇਲਾਕਿਆਂ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ, 4 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

ਇਸ ਦੇ ਕਾਰਨ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰਨ ਦੇ ਨਾਲ-ਨਾਲ ਸੀਲ ਕੀਤਾ ਜਾ ਚੁੱਕਾ ਹੈ। ਹੁਣ ਇੱਥੇ ਡਰੋਨ ਦੀ ਮਦਦ ਲਈ ਜਾ ਰਹੀ ਹੈ। ਹਰੇਕ ਪੁਆਇੰਟ ’ਤੇ ਤਾਂ ਫੋਰਸ ਖੜ੍ਹੀ ਹੈ ਪਰ ਅੰਦਰੂਨੀ ਇਲਾਕਿਆਂ ’ਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਨੇੜੇ-ਤੇੜੇ ਘੁੰਮ ਰਹੇ ਹਨ। ਜਦੋਂ ਪੁਲਸ ਨੂੰ ਲੋੜ ਮਹਿਸੂਸ ਹੋਵੇਗੀ ਤਾਂ ਇਲਾਕਿਆਂ 'ਚ ਡਰੋਨ ਉਡਾਇਆ ਜਾਵੇਗਾ। ਇਲਾਕਿਆਂ ਦਾ ਨਕਸ਼ਾ ਵੀ ਡਰੋਨ ਉਡਾਉਣ ਵਾਲਿਆਂ ਨੂੰ ਦਿੱਤਾ ਗਿਆ ਹੈ। ਜੋ ਕੋਈ ਵੀ ਡਰੋਨ 'ਚ ਬਣਾਈ ਜਾ ਰਹੀ ਵੀਡੀਓ 'ਚ ਕੈਦ ਹੋਵੇਗਾ, ਉਸ ਦੇ ਚਿਹਰੇ ਤੋਂ ਪਹਿਲਾਂ ਪਛਾਣ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਸ਼ੱਕ ਦੂਰ ਕਰਨ ਲਈ ਕੋਈ ਵੀ ਦੇ ਸਕਦੈ ਕੋਰੋਨਾ ਸੈਂਪਲ
ਇਸ ਸਿਲਸਿਲੇ ਕਾਰਨ ਪਹਿਲੇ ਦਿਨ 10 ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ। ਜੇਕਰ ਦੂਜੀ ਵਾਰ ਵੀ ਡਰੋਨ ਉਨ੍ਹਾਂ ਨੂੰ ਬਾਹਰ ਘੁੰਮਦੇ ਫੜ੍ਹਾਉਂਦਾ ਹੈ ਤਾਂ ਫਿਰ ਕੇਸ ਦਰਜ ਕਰ ਕੇ ਉਸ ਦੇ ਘਰ ਐੱਫ. ਆਈ. ਆਰ. ਦੀ ਕਾਪੀ ਭੇਜੀ ਜਾਵੇਗੀ। ਪਹਿਲੇ ਦਿਨ ਪੁਲਸ ਵੱਲੋਂ ਲੋਕਾਂ ਨੂੰ ਚਿਤਾਵਨੀ ਦੇਣ ਦੇ ਮਕਸਦ ਨਾਲ ਕੈਦ ਹੋਏ 10 ਲੋਕਾਂ ਦੀ ਪਛਾਣ ਕਰ ਕੇ ਘਰਾਂ 'ਤੇ ਨੋਟਿਸ ਭੇਜੇ ਗਏ ਹਨ।

 


author

Babita

Content Editor

Related News