ਹਾਈ ਅਲਰਟ ਦੌਰਾਨ ਸੁਰੱਖਿਆ ਰੱਬ ਆਸਰੇ: ਲੁਧਿਆਣਾ ''ਚ ਪ੍ਰਮੁੱਖ ਬਾਜ਼ਾਰਾਂ ਤੇ ਨਾਕਿਆਂ ਤੋਂ ਪੁਲਸ ਗਾਇਬ

05/11/2022 6:02:29 PM

ਲੁਧਿਆਣਾ (ਤਰੁਣ)- ਬੀਤੀ ਰਾਤ ਮੋਹਾਲੀ ’ਚ ਹੋਏ ਬੰਬ ਧਮਾਕੇ ਤੋਂ ਬਾਅਦ ਪੂਰੇ ਪੰਜਾਬ ’ਚ ਹਾਈ ਅਲਰਟ ਹੈ। ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਸਾਰੇ ਥਾਣਿਆਂ ਦੀ ਪੁਲਸ ਨੂੰ ਹਾਈ ਅਲਰਟ ’ਤੇ ਰੱਖਿਆ ਹੈ ਪਰ ਇਸ ਦੇ ਬਾਵਜੂਦ ਮਹਾਨਗਰ ਦੀ ਸੁਰੱਖਿਆ ਰੱਬ ਆਸਰੇ ਵਿਖਾਈ ਦੇ ਰਹੀ ਹੈ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਾਡੀ ਟੀਮ ਨੇ ਦੌਰਾ ਕੀਤਾ ਤਾਂ ਪੁਲਸ ਸੜਕਾਂ ਤੋਂ ਗਾਇਬ ਦਿਸੀ। ਹਰ ਸਮੇਂ ਨਾਕਾਬੰਦੀ ਵਾਲੇ ਪੁਆਇੰਟ ਤੱਕ ਖਾਲੀ ਦਿਸੇ। ਮਹਾਨਗਰ ਦੇ ਭੀੜ-ਭੜੱਕੇ ਵਾਲੇ ਚੌੜਾ ਬਾਜ਼ਾਰ, ਘੰਟਾਘਰ, ਘੁਮਾਰ ਮੰਡੀ, ਪਾਸ਼ ਇਲਾਕੇ ਸਰਾਭਾ ਨਗਰ, ਮਾਡਲ ਟਾਊਨ ਸਮੇਤ ਕਈ ਪ੍ਰਮੁੱਖ ਖੇਤਰਾਂ ’ਚ ਪੁਲਸ ਨਹੀਂ ਸੀ। ਹਰ ਸਮੇਂ ਨਾਕਾ ਲਗਾ ਕੇ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਕਈ ਚੈੱਕ ਪੋਸਟਾਂ ’ਤੇ ਵੀ ਪੁਲਸ ਖੜ੍ਹੀ ਵਿਖਾਈ ਨਹੀਂ ਦਿੱਤੀ।

ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

PunjabKesari

ਮੋਹਾਲੀ ’ਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਮਿੰਨੀ ਸਕੱਤਰੇਤ ’ਚ ਸੁਰੱਖਿਆ ਵਧਾਈ

ਲੁਧਿਆਣਾ (ਪੰਕਜ)-ਮੋਹਾਲੀ ਸਥਿਤ ਪੰਜਾਬ ਪੁਲਸ ਦੇ ਖ਼ੁਫ਼ੀਆ ਮਹਿਕਮੇ ਦੇ ਦਫ਼ਤਰ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮਹਾਨਗਰ ਵਿਚ ਵੀ ਪੁਲਸ ਨੇ ਮਿੰਨੀ ਸਕੱਤਰੇਤ ਸਮੇਤ ਭੀੜ ਵਾਲੇ ਬਾਜ਼ਾਰਾਂ ’ਚ ਪੁਲਸ ਪਾਰਟੀਆਂ ਮੁਸਤੈਦ ਕਰ ਦਿੱਤੀਆਂ ਹਨ। ਖ਼ੁਦ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਵੀ ਮੈਦਾਨ ’ਚ ਉੱਤਰ ਕੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰ ਰਹੇ ਹਨ। ਮੋਹਾਲੀ ਦੀ ਘਟਨਾ ਤੋਂ ਬਾਅਦ ਲੁਧਿਆਣਾ ਪੁਲਸ ਨੇ ਮਿੰਨੀ ਸਕੱਤਰੇਤ ਤੋਂ ਕੋਰਟ ਕੰਪਲੈਕਸ ਵੱਲ ਜਾਣ ਵਾਲੇ ਸਾਰੇ ਰਸਤਿਆਂ ’ਤੇ ਭਾਰੀ ਗਿਣਤੀ ’ਚ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ, ਜੋ ਹਰ ਆਉਣ-ਜਾਣ ਵਾਲੇ ਦੀ ਤਲਾਸ਼ੀ ਲੈ ਕੇ ਜਾਂਚ ਕਰ ਰਹੇ ਹਨ। ਇਸੇ ਤਰ੍ਹਾਂ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਧਾਰਮਿਕ ਥਾਵਾਂ ਸਮੇਤ ਭੀੜ ਵਾਲੀਆਂ ਥਾਵਾਂ ’ਤੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਖ਼ੁਦ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਸ਼ਹਿਰ ’ਚ ਘੁੰਮ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਔਰਤਾਂ ਨੇ ਇੱਟਾਂ ਮਾਰ ਵਿਅਕਤੀ ਦਾ ਕੀਤਾ ਕਤਲ

 

PunjabKesari

ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾਂ ਹੀ ਪੰਜਾਬ ਪੁਲਸ ਅਲਰਟ ’ਤੇ ਸੀ। ਮੋਹਾਲੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚੌਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ’ਤੇ ਤੁਰੰਤ ਪੁਲਸ ਨੂੰ ਇਸ ਦੀ ਜਾਣਕਾਰੀ ਦੇਣ। ਉਧਰ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਵੀ ਹਥਿਆਰਬੰਦ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪੰਜਾਬ ’ਚ ਪਿਛਲੇ ਕੁਝ ਦਿਨਾਂ ਦੇ ਅੰਦਰ ਇਕ ਤੋਂ ਬਾਅਦ ਇਕ ਕਰ ਕੇ ਵਾਪਰ ਰਹੀਆਂ ਘਟਨਾਵਾਂ ਨਾਲ ਆਮ ਜਨਤਾ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

PunjabKesari

ਡਰੱਗਸ ਦੀ ਕਾਲੀ ਕਮਾਈ ਨਾਲ ਖੜ੍ਹਾ ਕੀਤਾ ਜਾ ਰਿਹਾ ਸਪਲੀਪਰ ਸੈੱਲ

ਦੇਸ਼ ਵਿਦੇਸ਼ ਵਿਚ ਰਹਿ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚਨ ’ਚ ਜੁਟੀਆਂ ਅੱਤਵਾਦੀ ਜਥੇਬੰਦੀਆਂ ਵਲੋਂ ਸੂਬੇ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਅਤੇ ਸਲੀਪਰ ਸੈੱਲ ਨੂੰ ਮੁੜ ਤਿਆਰ ਕਰਨ ਲਈ ਡਰੱਗਸ ਦੀ ਕਾਲੀ ਕਮਾਈ ਦੀ ਵਰਤੋਂ ਕੀਤੀ ਜਾ ਰਹੀ ਹੈ। ਡਰੋਨ ਰਾਹੀਂ ਸੁੱਟੀ ਜਾਣ ਵਾਲੀ ਡਰੱਗ ਨੂੰ ਸਲੀਪਰ ਸੈੱਲ ਹੀ ਪੰਜਾਬ ਤੋਂ ਬਾਹਰ ਸੁਰੱਖਿਅਤ ਵੱਡੇ ਨਸ਼ਾ ਸਮੱਗਲਰਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਡਰੱਗਸ ਦੇ ਨਾਲ ਧਮਾਕਾਖੇਜ ਸਮੱਗਰੀ ਅਤੇ ਜਿਹੜੇ ਹਥਿਆਰ ਭੇਜੇ ਜਾਂਦੇ ਹਨ, ਉਨ੍ਹਾਂ ਦੀ ਵਰਤੋਂ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News