ਹਨੀਪ੍ਰੀਤ ਦੀ ਪੈਰਵੀ ਕਰਨ ਲਈ ਆਏ ਵਕੀਲ ਨੂੰ ਨਹੀਂ ਮਿਲਣ ਦਿੱਤਾ ਪੁਲਸ ਨੇ

Wednesday, Oct 04, 2017 - 03:11 PM (IST)

ਹਨੀਪ੍ਰੀਤ ਦੀ ਪੈਰਵੀ ਕਰਨ ਲਈ ਆਏ ਵਕੀਲ ਨੂੰ ਨਹੀਂ ਮਿਲਣ ਦਿੱਤਾ ਪੁਲਸ ਨੇ

ਪੰਚਕੂਲਾ — 38 ਦਿਨਾਂ ਤੋਂ ਬਾਅਦ ਪੁਲਸ ਦੀ ਹਿਰਾਸਤ 'ਚ ਆਈ ਹਨੀਪ੍ਰੀਤ ਦੀ ਸਹਾਇਤਾ ਲਈ ਵਕੀਲ ਮੋਮਿਨ ਮਲਿਕ ਪੁਲਸ ਸਟੇਸ਼ਨ ਪੁੱਜੇ। ਉਮੀਦ ਦੇ ਉਲਟ ਪੁਲਸ ਨੇ ਮੋਮਿਨ ਨੂੰ ਹਨੀਪ੍ਰੀਤ ਨਾਲ ਮਿਲਣ ਨਹੀਂ ਦਿੱਤਾ। ਮੋਮਿਨ ਨੇ ਕਿਹਾ ਕਿ ਉਹ ਕੋਰਟ 'ਚ ਹਨੀਪ੍ਰੀਤ ਦੀ ਪੈਰਵੀ ਕਰਨਗੇ, ਉਨ੍ਹਾਂ ਨੇ ਖੁਦ ਨੂੰ ਹਿਊਮਨ ਰਾਈਟਸ ਐਕਟੀਵਿਸਟ ਦੱਸਿਆ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਤੋਂ ਹੀ ਫਰਾਰ ਚਲ ਰਹੀ ਸੀ। ਹਨੀਪ੍ਰੀਤ ਨੂੰ 7 ਸੂਬਿਆਂ ਅਤੇ ਦੋ ਦੇਸ਼ਾਂ ਦੀ ਪੁਲਸ ਲੱਭ ਰਹੀ ਸੀ। ਅਚਾਨਕ ਹਨੀਪ੍ਰੀਤ ਮੰਗਲਵਾਰ ਨੂੰ ਇਕ ਨਿਊਜ਼ ਚੈਨਲ 'ਚ ਸਾਹਮਣੇ ਆਈ। ਇਸ ਤੋਂ ਬਾਅਦ ਪੁਲਸ ਨੇ ਚੌਕੰਣੇ ਹੁੰਦੇ ਹੀ ਹਨੀਪ੍ਰੀਤ ਨੂੰ ਜ਼ੀਰਕਪੁਰ-ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ।


Related News